ਹਜ਼ੂਰ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜੇ 20 ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ 14 ਦਿਨ ਲਈ  ਇਕਾਂਤਵਾਸ ਚ ਰੱਖਿਆ ਗਿਆ  

30 ਹੋਰ ਵਿਅਕਤੀਆਂ ਦੇ ਆਉਣ ਦੀ ਸੰਭਾਵਨਾ- ਡਾ ਸਿਮਰਨਜੀਤ                             

ਮਹਿਲ ਕਲਾਂ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) -  ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਅਤੇ ਡਿਊਟੀ ਮੈਜਿਸਟਰੇਟ ਨਵਜੋਤ ਤਿਵਾੜੀ ਦੀ ਦੇਖ ਹੇਠ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੀ ਸਿਹਤ ਵਿਭਾਗ ਦੀ ਕਰੋਨਾ ਰੈਪਿਸ ਰਿਸਪਾਸ ਨੋਡਲ ਅਫ਼ਸਰ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਹਜ਼ੂਰ ਸਾਹਿਬ ਨੰਦੇੜ ਤੋਂ ਕਸਬਾ ਮਹਿਲ ਕਲਾਂ ਵਿਖੇ ਬੱਸ ਰਾਹੀਂ 20 ਪੁੱਜੇ ਸ਼ਰਧਾਲੂ ਨੂੰ ਇਕਾਂਤਵਾਸ ਵਿੱਚ 14 ਦਿਨ ਲਈ ਮਾਲਵਾ ਕਾਲਜ ਵਿਖੇ ਬਣਾਏ ਗਏ ਵਾਰਡ ਵਿੱਚ ਰੱਖਿਆ ਗਿਆ।  ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਨੋਡਲ ਅਫਸਰ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਹੁਣ ਤੱਕ ਹਜ਼ੂਰ ਸਾਹਿਬ ਤੋਂ ਪੁੱਜੀ ਬੱਸ ਰਾਹੀਂ 20 ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਮਾਲਵਾ ਕਾਲਜ ਵਿਖੇ ਬਣਾਏ ਗਏ ਵਾਰਡ ਵਿੱਚ ਰੱਖਿਆ ਗਿਆ ।ਜਦ ਕਿ ਦੋ ਬੱਸਾਂ ਹੋਰ ਸ਼ਾਮ ਤੱਕ ਹਜੂਰ ਸਾਹਿਬ ਤੋਂ ਕਸਬਾ ਮਹਿਲ ਕਲਾਂ ਵਿਖੇ ਪੁੱਜ ਰਹੀਆਂ ਹਨ। ਉਨ੍ਹਾਂ ਵਿੱਚੋਂ ਵੀ 30 ਹੋਰ ਵਿਅਕਤੀਆਂ ਨੂੰ ਵੀ 14 ਦਿਨਾ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਦੇ 30ਅਪਰੈਲ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਸੈਂਪਲ ਭਰ ਕਿ ਜਾਂਚ ਲਈ ਭੇਜੇ ਜਾਣਗੇ।