ਬਰਨਾਲਾ ਦੀ ਕੋਰੋਨਾ ਸ਼ੱਕੀ ਔਰਤ ਦੀ ਪਟਿਆਲਾ ਹਸਪਤਾਲ 'ਚ ਮੌਤ

 ਜਿਲੇ ਦੇ 82 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ

ਬਰਨਾਲਾ , ਅਪ੍ਰੈਲ 2020 -( ਗੁਰਸੇਵਕ ਸਿੰਘ ਸੋਹੀ)- ਕਸਬਾ ਧਨੌਲਾ ਦੀ ਰਹਿਣ ਵਾਲੀ ਕੋਰੋਨਾ ਇਕ ਸ਼ੱਕੀ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਮੰਗਲਵਾਰ ਸੇਵੇਰੇ ਮੌਤ ਹੋ ਗਈ। ਇਸ ਸ਼ੱਕੀ ਮਰੀਜ਼ ਨੂੰ ਹਾਲਤ ਗੰਭੀਰ ਹੋਣ ਕਾਰਨ ਸੋਮਵਾਰ ਨੂੰ ਧਨੌਲਾ ਤੋਂ ਬਰਨਾਲਾ ਤੇ ਬਰਨਾਲਾ ਤੋਂ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕੀਤਾ ਗਿਆ ਸੀ। ਇਸ ਔਰਤ ਦੀ ਜਾਂਚ ਲਈ ਸੈਂਪਲ ਵੀ ਕੱਲ੍ਹ ਹੀ ਲਏ ਗਏ ਹਨ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਕੱਲ੍ਹ ਤੁਰੰਤ ਹੀ ਰਾਜਿੰਦਰਾ ਹਸਪਤਾਲ 'ਚ ਰੈਫ਼ਰ ਕਰ ਦਿੰਤਾ ਗਿਆ ਸੀ। ਹਸਪਤਾਲ ਪਹੁੰਚਦਿਆਂ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਵੀ ਕੀਤੀ ਜਾ ਰਹੀ ਸੀ। ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਬਾਅਦ ਉਸ ਦੀ ਟਰੈਵਲ ਤੇ ਸੰਪਰਕ ਹਿਸਟਰੀ ਨੂੰ ਜਾਂਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚੋਂ ਭੇਜੇ 82 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਦਕਿ 52 ਹੋਰ ਸੈਂਪਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਤਕ ਜ਼ਿਲ੍ਹੇ ਅੰਦਰ ਕੋਈ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ।