ਸ੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਹੋਇਆ

4 ਸਰਕਲ ਪ੍ਰਧਾਨਾਂ ਦੀ ਚੋਣ ਸਰਬਸੰਮਤੀ ਨਾਲ  ਹੋਈ 

ਢੀਂਡਸਾ ਪਰਿਵਾਰ ਦੇ ਜਾਣ ਨਾਲ ਹਰ ਵਰਕਰ ਆਜ਼ਾਦ  ਮਹਿਸੂਸ ਕਰਨ ਲੱਗਾ-ਝੂੰਦਾ

ਮਹਿਲ  ਕਲਾਂ/ਬਰਨਾਲਾ,ਫਰਵਰੀ2020- (ਗੁਰਸੇਵਕ ਸਿੰਘ ਸੋਹੀ) -

ਸ੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਹੋਇਆ । ਇਸ ਇਜਲਾਸ 'ਚ ਜਿਲ੍ਹਾ ਅਜਰਬਰ ਇਕਬਾਲ ਸਿੰਘ ਝੂੰਦਾ ਨੇ ਸ਼ਮੂਲੀਅਤ ਕੀਤੀ। ਇਸ ਸਮੇਂ 4 ਸਰਕਲ ਪ੍ਰਧਾਨਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ 'ਚ ਭਾਈ ਸੁਖਵਿੰਦਰ ਸਿੰਘ ਸੁੱਖਾ ਨੂੰ ਸਰਕਲ ਮਹਿਲ ਕਲਾਂ, ਭਾਈ ਗੁਰਦੀਪ ਸਿੰਘ ਛਾਪਾ ਨੂੰ ਠੁੱਲੀਵਾਲ, ਬਚਿੱਤਰ ਸਿੰਘ ਰਾਏਸਰ ਨੂੰ ਗਹਿਲ ਅਤੇ ਬਲਰਾਜ ਸਿੰਘ ਕਾਕਾ ਨੂੰ ਸਰਕਲ ਟੱਲੇਵਾਲ ਦਾ ਸਰਕਲ ਪ੍ਰਧਾਨ ਚੁਣਿਆ ਗਿਆ। ਇਸ ਇਜਲਾਸ  ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਝੂੰਦਾ 'ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਅਕਾਲੀ ਦਲ ਨੇ 100 ਸਾਲ ਦੇ ਆਪਣੇ ਜੀਵਨ 'ਚ ਵੱਡੇ ਇਤਿਹਾਸ ਸਿਰਜੇ ਹਨ। ਅਕਾਲੀ ਦਲ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ 'ਤੇ ਹਰ ਵਰਕਰ ਨੂੰ ਪਾਰਟੀ ਵੱਲੋਂ ਸਮੇਂ ਸਮੇਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਕੋਈ ਵੀ ਲੀਡਰ ਅਤੇ ਵਰਕਰ ਪਾਰਟੀ ਤੋਂ ਬਿਨਾਂ ਵੱਡਾ ਨਹੀਂ ਹੁੰਦਾ ਤੇ ਪਾਰਟੀ ਨਾਲ ਹੀ ਮਾਣ ਸਤਿਕਾਰ ਮਿਲਦਾ ਹੈ । ਉਨਾਂ ਕਿਹਾ ਕਿ ਢੀਂਡਸਾ ਪਰਿਵਾਰ ਦੇ ਜਾਣ ਨਾਲ ਹਰ ਵਰਕਰ ਆਪਣੇ ਆਪ ਨੂੰ ਆਜ਼ਾਦ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਢੀਂਡਸਾ ਪਰਿਵਾਰ ਦੀ ਕੋਠੀ ਚੋਂ ਲਏ ਗਏ ਫੈਸਲੇ ਹਮੇਸ਼ਾਂ ਪੈਸੇ ਵਾਲਿਆਂ  ਲੋਕਾਂ ਦੇ ਹੱਕ 'ਚ ਹੁੰਦੇ ਸਨ ਤੇ ਪਾਰਟੀ ਵਰਕਰਾਂ ਨੂੰ ਨਮੋਸ਼ੀ ਛੱਲਣੀ ਪੈਂਦੀ ਰਹੀ ਹੈ। ਉਨਾਂ ਦੱਸਿਆ ਕਿ ਪਿਛਲੇ ਸਮੇਂ 30 ਹਜਾਰ ਵਰਕਰਾਂ ਦੀ ਭਰਤੀ ਕੀਤੀ ਗਈ ਸੀ 31 ਮਾਰਚ ਤੱਕ ਪਿੰਡ ਪੱਧਰ ਦੀਆਂ ਇਕਾਈਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਨਵੇ ਚੁਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਧੀਆਂ ਕਾਰਗੁਜ਼ਾਰੀ ਕਾਰਨ ਉਨਾਂ ਦੀ ਚੋਣ ਹੋਈ ਹੈ। ਅੱਗੇ ਤੋਂ ਵੀ ਉਹ ਪਾਰਟੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਠੁੱਲੀਵਾਲ, ਬਚਿੱਤਰ ਸਿੰਘ ਰਾਏਸਰ ਅਤੇ ਬਲਰਾਜ ਸਿੰਘ ਕਾਕਾ ਨੇ ਪਾਰਟੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀ ਕਲਾਂ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਇਕਬਾਲ ਸਿੰਘ ਝੂੰਦਾ ਸਮੇਤ ਨਵੇਂ ਚੁਣੇ ਸਰਕਲ ਪ੍ਰਧਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਹਰਬੰਸ ਸਿੰਘ ਸੇਰਪੁਰ, ਅਮਨਦੀਪ ਸਿੰਘ ਕਾਂਝਲਾ, ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਸਾਬਕਾ ਜਿਲ੍ਹਾ ਪ੍ਰੀਸਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ, ਤਰਨਜੀਤ ਸਿੰਘ ਦੁੱਗਲ, ਰਿੰਕਾ ਬਾਹਮਣੀਆਂ, ਗੁਰਮੇਲ ਸਿੰਘ ਦੀਵਾਨਾ, ਲਛਮਣ ਸਿੰਘ ਯੂਥ ਆਗੂ ਬਲਵੰਤ ਸਿੰਘ ਛੀਨੀਵਾਲ, ਦਰਸਨ ਸਿੰਘ ਰਾਣੂ, ਗੁਰਮੇਲ ਸਿੰਘ ਕਲਾਲਾ, ਬਲਵੀਰ ਸਿੰਘ ਮਹਿਲ ਖੁਰਦ, ਸੰਦੀਪ ਸਿੰਘ ਰਿੰਕੂ, ਹਰਨੇਕ ਸਿੰਘ ਪੰਡੋਰੀ,ਜਰਨੈਲ ਸਿੰਘ ਕੁਰੜ,  ਸੁਖਵਿੰਦਰ ਸਿੰਘ ਗੋਰਖਾ, ਜਗਦੇਵ ਸਿੰਘ ਗਹਿਲ,ਸੁਰਜੀਤ ਸਿੰਘ ਵਿਰਕ, ਦਰਬਾਰਾ ਸਿੰਘ ਮਨਾਲ, ਗੁਰਮੇਲ ਸਿੰਘ ਨਿਹਾਲੂਵਾਲ, ਨਾਥ ਸਿੰਘ, ਬਾਰਾ ਸਿੰਘ ਚੁਹਾਣਕੇ, ਸੁਖਵਿੰਦਰ ਸਿੰਘ ਵਜੀਦਕੇ ,ਜਗਰੂਪ ਸਿੰਘ  ਮਾਗੇਵਾਲ ਹਾਜਰ ਸਨ।