ਸਲੋਹ ਤੋਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਕੋਰੋਨਾ ਨਾਲ ਮੌਤ

ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਸਲੋਹ ਤੋਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਦੇ ਨਾਨੀ ਬੀਬੀ ਜਗੀਰ ਕੌਰ ਜੋ ਕੇ ਤਕਰੀਬਨ 86 ਵਰ੍ਹਿਆਂ ਦੇ ਸਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਯੂ. ਕੇ. ਪ੍ਰਸਿੱਧ ਸਿੱਖ ਆਗੂ ਰਾਮ ਸਿੰਘ ਦੇ ਧਰਮ ਪਤਨੀ ਸਨ ਤੇ ਕੈਂਟ ਇਲਾਕੇ ਦੇ ਸ਼ਹਿਰ ਗ੍ਰੇਵਜ਼ੈਂਡ ਵਿਖੇ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਜੰਡਿਆਲੀ ਜ਼ਿਲ੍ਹਾ ਨਵਾਂ ਸ਼ਹਿਰ ਹੈ। ਉਨ੍ਹਾਂ ਦੇ 3 ਬੇਟੇ ਹਰਵਿੰਦਰ ਸਿੰਘ ਬਨਿੰਗ, ਰਾਵਿੰਦਰ ਸਿੰਘ ਬਨਿੰਗ, ਸਤਵਿੰਦਰ ਸਿੰਘ ਬਨਿੰਗ ਅਤੇ ਦੋ ਬੇਟੀਆਂ ਸਵ: ਤਲਵਿੰਦਰ ਕੌਰ ਚੱਠਾ ਤੇ ਦਲਵਿੰਦਰ ਕੌਰ ਢੇਸੀ ਸਨ। ਮਾਤਾ ਜਗੀਰ ਕੌਰ ਨੂੰ ਪਰਿਵਾਰ ਵਲੋਂ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ। ਐਮ. ਪੀ. ਢੇਸੀ ਨੇ ਕਿਹਾ ਕਿ ਅਸੀਂ ਨਾਨੀ ਨੂੰ ਆਖਰੀ ਵਾਰ ਕੰਧਾ ਵੀ ਨਹੀਂ ਦੇ ਸਕੇ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੀ ਮੌਤ ਦੋ ਹਫ਼ਤੇ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਦੇ ਕੋਵਿਡ 19 ਦੀ ਰਿਪੋਰਟ ਮੌਤ ਤੋਂ ਬਾਅਦ ਆਈ ਹੈ। ਇਸ ਮੌਕੇ ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ, ਸ ਅਮਨਜੀਤ ਸਿੰਘ ਅਦਾਰਾ ਜਨ ਸਕਤੀ ਨਿਉਜ , ਗ੍ਰੇਵਜ਼ੈਂਡ ਗੁਰੂ ਘਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਦਵਿੰਦਰ ਸਿੰਘ ਮੁਠੱਡਾ, ਨਰਿੰਦਰਜੀਤ ਸਿੰਘ ਥਾਂਦੀ, ਪਰਮਿੰਦਰ ਸਿੰਘ ਮੰਡ, ਸ ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ,ਗਿਆਨੀ ਅਮਰੀਕ ਸਿੰਘ ਰਾਠੌਰ , ਸ ਸੁਖਦੇਵ ਸਿੰਘ ਗਰੇਵਾਲ , ਸ ਕੁਲਦੀਪ ਸਿੰਘ ਮੱਲੀ, ਸਾਬਕਾ ਐਮ ਪੀ ਫਾਜ਼ਲ ਰਸੀਦ ਵਾਰਿਗਟਨ ਅਤੇ ਸਲੋਹ ਗੁਰਦੁਆਰਾ ਕਮੇਟੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।