ਚੌਕੀਮਾਨ ਮਾਰਚ (ਨਸੀਬ ਸਿੰਘ ਵਿਰਕ) ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ 106 ਸਾਲਾਂ ਸਮਰਪਿਤ 25ਵਾਂ ਸਲਾਨਾ ਸਮਾਗਮ ਅਤੇ ਮਹਾਨ ਨਗਰ ਕੀਰਤਨ ਠਾਠ ਨਾਨਕਸਰ ਵਿਰਕ ਵਿਖੇ 19 ਮਾਰਚ 2019 ਦਿਨ ਮੰਗਲਵਾਰ ਨੂੰ ਸਜਾਏ ਜਾਣਗੇ । ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਵਿਰਕਾਂ ਵਾਲਿਆ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਾਬਾ ਜੀ ਦੀ ਦਰਸਾਈ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਜੀ ਦੀ ਛਤਰ ਛਾਇਆਂ ਹੇਠ ਤੁਕ-ਤੁਕ ਵਾਲੇ ਮਹਾਂ ਸਪੰਟ ਅਖੰਡ ਪਾਠ ਸਰਬੱਤ ਸੰਗਤਾ ਦੇ ਭਲੇ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 23 ਫਰਵਰੀ 2019 ਦਿਨ ਸ਼ਨੀਵਾਰ ਨੂੰ ਪ੍ਰਾਆਰੰਭ ਕੀਤੇ ਗਏ ਸਨ । ਇੰਨਾ ਸਪੰਟ ਪਾਠਾਂ ਦੇ ਭੋਗ 19 ਮਾਰਚ ਦਿਨ ਮੰਗਲਵਾਰ ਨੂੰ ਪਾਉਣ ਉਪਰੰਤ ਰੈਣ ਸਬਾਈ ਕੀਰਤਨ ਵੀ ਸਜਾਏ ਜਾਣਗੇ ਪਰ ਇੰਨਾ ਦੇ ਭੋਗ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆਂ ਜਾਵੇਗਾ ਜਿਸ ਦੀ ਆਰੰਭਤਾ ਸਵੇਰੇ 8 ਵਜੇ ਠਾਠ ਨਾਨਕਸਰ ਵਿਰਕ ਤੋਂ ਕੀਤੀ ਜਾਵੇਗੀ । ਇਹ ਵਿਸ਼ਾਲ ਨਗਰ ਕੀਤਰਨ ਵਿਰਕ,ਬਰਸਾਲ ,ਸੰਗਤਪੁਰਾ, ਗੋਰਸੀਆ , ਧੋਥੜ, ਸਵੱਦੀ ਕਲਾਂ , ਤਲਵੰਡੀ ਕਲਾਂ ਤਲਵੰਡੀ ਧਾਮ ਤੋਂ ਪਰੀਕਰਮਾ ਕਰਦਾ ਹੋਇਆ ਸ਼ਾਮ 7 ਵਜੇ ਠਾਠ ਨਾਨਕਸਰ ਵਿਰਕ ਪਰਤੇਗਾ । ਇਸ ਨਗਰ ਕੀਰਤਨ ਵਿੱਚ ਜਹਾਜ ਰਾਂਹੀ ਫੁੱਲ ਵਰਸਾਏ ਜਾਣਗੇ , ਗੱਤਕਾ ਪਾਰਟੀਆਂ , ਕਵੀਸਰੇ , ਢਾਡੀ ਜੱਥੇ , ਬਾਬਾ ਜੀ ਦੇ ਜੀਵਨ ਬਾਰੇ ਸੰਗਤਾ ਨੂੰ ਦੱਸਕੇ ਨਿਹਾਲ ਕਰਨਗੇ । ਸੰਤ ਬਾਬਾ ਬਲਵੀਰ ਸਿੰਘ ਜੀ ਨੇ ਇਲਾਕੇ ਭਰ ਦੀ ਸਮੂਹ ਸਾਧ ਸੰਗਤ ਨੂੰ ਵਿਸ਼ਾਲ ਨਗਰ ਕੀਰਤਨ ਅਤੇ ਸੰਤ ਸਮਗਾਮ ਚ ਹਾਜਰੀ ਭਰਦੇ ਹੋਏ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ । ਇਸ ਸਮੇਂ ਮੁੱਖ ਸੇਵਾਦਾਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਠਾਠ ਨਾਨਕਸਰ ਵਿਰਕ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਜਿਸ ਵਿੱਚ ਸੰਗਤ ਸਰਧਾ ਭਾਵਨਾ ਨਾਲ ਹਾਜਰੀ ਭਰਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੀ ਹੈ ।