ਕੋਰੋਨਾ ਵਾਇਰਸ ਦਾ ਕਹਿਰ ..!

ਕੋਰੋਨਾ ਵਾਇਰਸ ਦਾ ਕਹਿਰ ..!

ਦੇਸ਼ 'ਚ 1100 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਬਿਮਾਰ, ਹੁਣ ਤਕ 28 ਲੋਕਾਂ ਦੀ ਮੌਤ

ਨਵੀਂ ਦਿੱਲੀ 

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 135 ਨਵੇਂ ਮਾਮਲੇ ਸਾਹਮਣੇ ਆਏ ਤੇ ਸੰਕ੍ਰਮਿਤਾਂ ਦਾ ਅੰਕੜਾ 1100 ਤੋਂ ਪਾਰ ਕਰ ਗਿਆ ਹੈ। ਇਨ੍ਹਾਂ 'ਚ ਵਿਦੇਸ਼ੀ ਨਾਗਰਿਕ ਤੇ ਵਾਇਰਸ ਦੇ ਚਲਦੇ ਜਾਨ ਗਵਾਉਣ ਵਾਲੇ ਵੀ ਸ਼ਾਮਲ ਹਨ। 99 ਲੋਕ ਹੁਣ ਤਕ ਸਿਹਤਮੰਦ ਹੋ ਚੁੱਕੇ ਹਨ । ਐਤਵਾਰ ਨੂੰ ਗੁਜਰਾਤ,ਪੰਜਾਬ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਵਿਅਕਤੀ ਦੀ ਹੋਰ ਜਾਨ ਚਲੀ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।

 

ਐਤਵਾਰ ਗੁਜਰਾਤ,ਪੰਜਾਬ ਤੇ ਜੰਮੂ ਕਸ਼ਮੀਰ 'ਚ ਇਂਕ-ਇਕ ਵਿਅਕਤੀ ਨੇ ਦਮ ਤੋੜਿਆ, ਅੰਕੜਾ 28 'ਤੇ ਪੁੱਜਾ

 

ਕੇਂਦਰੀ ਸਿਹਤ ਮੰਤਰਾਲੇ ਤੇ ਸੂਬਿਆਂ 'ਚ ਸਿਹਤ ਵਿਭਾਂਗਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਦੇ 1,123 ਪੌਜ਼ਿਟਿਵ ਕੇਸ ਪਾਏ ਗਏ ਹਨ। 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਮਹਾਰਾਸ਼ਟਰ 'ਚ ਛੇ, ਗੁਜਰਾਤ 'ਚ ਪੰਜ, ਕਰਨਾਟਕ 'ਚ ਤਿੰਨ, ਮੱਧ ਪ੍ਰਦੇਸ਼ ,ਦਿੱਲੀ, ਪੰਜਾਬ ਤੇ ਜੰਮੂ ਕਸ਼ਮੀਰ 'ਚ ਦੋ-ਦੋ ਤੇ ਕੇਰਲ, ਤੇਲੰਗਾਨਾ, ਤਾਮਿਲਨਾਡੂ, ਬਿਹਾਰ,  ਬੰਗਾਲ ਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਸ਼ਾਮਲ ਹੈ।

 

ਮਹਾਰਾਸ਼ਟਰ ਤੇ ਕੇਰਲ ਦੋਵਾਂ ਸੂਬਿਆਂ 'ਚ ਪੀੜਤਾਂ ਦੀ ਗਿਣਤੀ ਦੋ ਸੌ ਤੋਂ ਪਾਰ

 

ਮਹਾਰਾਸ਼ਟਰ 'ਚ ਹਾਲੇ ਤਕ ਸਭ ਤੋਂ ਜ਼ਿਆਦਾ 203 ਲੋਕ ਬਿਮਾਰ ਹੋਏ ਹਨ। ਐਤਵਾਰ ਨੂੰ 22 ਨਵੇਂ ਮਾਮਲੇ ਸਾਹਮਣੇ ਆਏ। 34 ਲੋਕ ਸਿਹਤਮੰਦ ਹੋ ਚੁੱਕੇ ਹਨ। 20 ਨਵੇਂ ਕੇਸਾਂ ਨਾਲ ਕੇਰਲ 'ਚ ਬਿਮਾਰਾਂ ਦੀ ਗਿਣਤੀ 202 ਹੋ ਗਈ ਹੈ।