ਕੋਰੋਨਾ ਦੀ ਭਿਆਨਕ ਬਿਮਾਰੀ ਤੋ ਬਚਾਉਣ ਲਈ ਅਕਾਲ ਪੁਰਖ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਨਾਮ ਦੀ ਬਿਮਾਰੀ ਜੋ ਮਹਾਮਾਰੀ ਦੇ ਰੂਪ ਵਿਚ ਸਮੱੁਚੇ ਵਿਸ਼ਵ ਨੂੰ ਬੜੀ ਤੇਜੀ ਨਾਲ ਆਪਣੀ ਲਪੇਟ ਵਿਚ ਲੈ ਰਹੀ ਹੈ ਉਸ ਤੋ ਖੁਦ ਬਚਣ ਲਈ ਤੇ ਦੂਸਰਿਆ ਨੂੰ ਬਚਾਉਣ ਲਈ ਹਰ ਇਕ ਇਨਸਾਨ ਨੂੰ ਤੱਤਪਰ ਹੋਣ ਦੀ ਬਹੁਤ ਜਰੂਰਤ ਹੈ।ਇਹ ਜਾਣਕਾਰੀ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਗੱਲਬਾਤ ਦੁਰਾਨ ਸਾਂਝੀ ਕੀਤੀ।ਪਾਰਸ ਨੇ ਕਿਹਾ ਕਿ ਬੇਸ਼ੱਕ ਇਹ ਬੀਮਾਰੀ ਭਿਆਨਕ ਨਹੀ ਹੈ ਪਰ ਦੁਖਦਾਇਕ ਜਰੂਰ ਹੈ।ਭਾਈ ਪਰਸ ਨੇ ਕਿਹਾ ਕਿ ਜਿੱਥੇ ਸਰਕਾਰਾਂ ਸਾਡੇ ਅਤੇ ਸਾਡੇ ਪਰਿਵਾਰ ਨੂੰ ਇਸ ਭਿਆਨਕ ਬਿਮਾਰੀ ਤੋ ਬਚਾਉਣ ਲਈ ਵੱਡੇ ਪੱਧਰ ਤੇ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ ਉਥੇ ਪੁਲਿਸ ਪ੍ਰਸ਼ਾਸਨ ਅਤੇ ਡਾਕਟਰੀ ਟੀਮਾਂ ਵੀ ਸਾਡੇ ਵਾਸਤੇ ਦਿਨ ਰਾਤ ਤੱਤਪਰ ਹਨ ਉਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਭਲਾਈ ਲਈ ਪਰਿਵਾਰ ਅਤੇ ਸਾਡੀ ਜਾਨ ਤੋ ਵੀ ਪਿਆਰੇ ਅਨਮੋਲ ਬੱਚਿਆਂ ਲਈ ਫਿਕਰਮੰਦ ਹੰੁਦੇ ਹੋਏ ਸਰਕਾਰ ਦੇ ਆਦੇਸ਼ਾਂ ਦਾ ਸਮਰੱਥਨ ਕਰੀਏ।ਉਨ੍ਹਾਂ ਕਿਹਾ ਕਿ ਆਪਣੇ ਘਰਾਂ 'ਚ ਬੈਠ ਕੇ ਵੱਧ ਤੋ ਵੱਧ ਸ੍ਰੀ ਜਪੁਜੀ ਸਾਹਿਬ,ਚੌਪਈ ਸਾਹਿਬ,ਸ੍ਰੀ ਸੁਖਮਨੀ ਸਾਹਿਬ ਜੀ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਜੋ ਇਸ ਕੋਰੋਨਾ ਦੀ ਇਸ ਭਿਆਨਕ ਬਿਮਾਰੀ ਤੋ ਬਚਾਉਣ 'ਚ ਸਹਾਈ ਹੋ ਸਕਾਂਗੇ।