ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਤੋਂ ਤੂੰ ਡਰਦਾ ਏਂ,

ਬੇਈਮਾਨੀ ਦੇ ਵਾਇਰਸ ਤੋਂ ਵੀ ਡਰਿਆ ਕਰ!

ਧਰਮ ਦਾ ਵਾਇਰਸ ਫਿਰੇੰ ਫੈਲਾਉਂਦਾ,

ਨਾ ਧਰਮ ਦੇ ਨਾਂ 'ਤੇ ਲੜਿਆ ਕਰ।

ਜਾਤ ਪਾਤ ਦਾ ਵਾਇਰਸ ਜਹਿਰੀ ,

ਊਚ ਨੀਚ ਨਾ ਕਰਿਆ ਕਰ।

ਹੇਰਾਫੇਰੀ ਦਾ ਵਾਇਰਸ ਮੁਕਾਕੇ ,

ਇਮਾਨਦਾਰੀ ਦਾ ਪੱਲਾ ਫੜਿਆ ਕਰ।

ਝੂਠ ਦਾ ਵਾਇਰਸ ਹੈ ਮੰਡਰਾਉੰਦਾ,

ਕਦੀ ਸੱਚੀ ਗੱਲ ਵੀ ਕਰਿਆ ਕਰ।

ਨਫਰਤ ਦਾ ਵਾਇਰਸ ਫਿਰੇੰ ਬੀਜ ਦਾ,

ਕਦੀ ਪਿਆਰ ਦਾ ਅੱਖਰ ਪੜਿਆ ਕਰ।

-ਸੁਖਦੇਵ ਸਲੇਮਪੁਰੀ