ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)-
ਪਿੰਡ ਬੀਹਲਾ ਵਿਖੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਪਿੰਡ ਦੀਆਂ ਗਲੀਆਂ ਅਤੇ ਘਰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਵਾਂਗ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਵੇਂ ਕਿ ਆਰ, ਓ, ਟੀ,, ਐਲ, ਐਫ, ਡੀ, ਰੂਮ ਕੰਪਿਊਟਰ ਤੇ ਸਾਇਸ ਲੈਬ ਅਤੇ ਲਾਇਬ੍ਰੇਰੀ ਦੀ ਸਹੂਲਤ ਅੱਠਵੀ ਜਮਾਤ ਤੱਕ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ।ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਜਿਆਦਾ ਸਮਾਂ ਦਿੱਤਾ ਜਾਦਾ ਹੈ। ਲੜਕੀਆਂ ਦੀ ਆਤਮ ਸੁਰੱਖਿਆ ਲਈ ਕਰਾਟਿਆ ਦੀ ਕੋਚਿੰਗ ਦਿੱਤੀ ਜਾਂਦੀ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖ਼ਾਸ ਸਹੂਲਤਾਂ ਹਨ ਹਰੇਕ ਸਾਲ 100% ਨਤੀਜੇ ਆਉਂਦੇ ਹਨ।ਮੁਫਤ ਕਿਤਾਬਾਂ ਅਤੇ ਵਰਦੀਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ। ਸ਼ਾਨਦਾਰ ਖੁੱਲ੍ਹੀ ਹਵਾਦਾਰ ਇਮਾਰਤ ਖੇਡਣ ਲਈ ਖੁੱਲ੍ਹਾ ਗਰਾਊਂਡ ਬਣਾਇਆ ਹੋਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਅਧਿਆਪਕ ਸਰਦਾਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਓ ਅਤੇ ਬੇਲੋੜੇ ਖ਼ਰਚ ਘਟਾਓ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਰਬਪੱਖੀ ਵਿਕਾਸ ਲਈ ਸਰਕਾਰੀ ਸਕੂਲ ਵਿੱਚ ਹੀ ਦਾਖ਼ਲ ਕਰਵਾਓ ਉਨ੍ਹਾਂ ਨਾਲ ਸਕੂਲ ਦਾ ਸਟਾਫ ਗੁਰਦੀਪ ਸਿੰਘ, ਬੂਟਾ ਸਿੰਘ, ਰਾਜਿੰਦਰ ਕੁਮਾਰ, ਗੁਰਬਚਨ ਸਿੰਘ, ਨਿਰਮਲ ਸਿੰਘ ਦੀਵਾਨਾ, ਸ੍ਰੀਮਤੀ ਜਗਦੀਪ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਕਿਮੀ ਮੈਡਮ ਆਦਿ ਹਾਜ਼ਰ ਸਨ।