You are here

ਵਿਧਾਇਕ ਸੁਖਵਿੰਦਰ ਕੋਟਲੀ ਵੱਲੋਂ ਆਪਣੇ ਜੱਦੀ ਪਿੰਡ ਦੀ ਨਵੀਂ ਬਣੀ ਸੜਕ ਦਾ ਕੀਤਾ ਉਦਘਾਟਨ  


ਬਾਬਾ ਲਾਲ ਸਿੰਘ ਕਮਿਊਨਿਟੀ ਸੈਂਟਰ ਲਈ ਦੋ ਲੱਖ ਰੁਪਏ ਅਤੇ ਸੜਕ ਨਾਲ ਟਾਇਲਿੰਗ ਅਤੇ ਹੋਰ ਵਿਕਾਸ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ  
ਪਿੰਡ ਕੋਟਲੀ ਥਾਨ ਸਿੰਘ ਦੇ ਲੋਕ ਹੋਏ ਇੱਕ ਮੰਚ ਤੇ ਇਕੱਠੇ, ਪਿੰਡ ਵਿਚ ਖੁਸ਼ੀ ਦਾ ਮਾਹੌਲ  
ਜਲੰਧਰ, 6 ਜੂਨ  (ਗੁਰਸੇਵਕ ਸੋਹੀ ਸੁਖਵਿੰਦਰ ਬਾਪਲਾ ) -ਆਦਮਪੁਰ ਹਲਕੇ ਅਧੀਨ ਪੈਂਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਜੱਦੀ ਪਿੰਡ ਕੋਟਲੀ ਥਾਨ ਸਿੰਘ ਵਿਖੇ ਜਿਮ ਕਲੱਬ ਤੋਂ ਲੈ ਕੇ ਬਾਬਾ ਲਾਲ ਸਿੰਘ ਗੁਰਦੁਆਰਾ ਬਾਬਾ ਰੂੜਿਆਣਾ ਸਾਹਿਬ ਤੱਕ ਬਣੀ ਕਰੀਬ ਦੋ ਕਿਲੋਮੀਟਰ ਸੜਕ ਦਾ ਉਦਘਾਟਨ ਸਮੁੱਚੀ ਪੰਚਾਇਤ ਸਮੇਤ ਸੁਖਵਿੰਦਰ ਸਿੰਘ ਕੋਟਲੀ ਨੇ ਕੀਤਾ। ਇਹ ਸੜਕ  ਇਹ ਸੜਕ ਬਣਾਉਣ ਲਈ ਗਰਾਮ ਪੰਚਾਇਤ ਕੋਟਲੀ ਥਾਨ ਸਿੰਘ ਵੱਲੋਂ ਸੁਖਵਿੰਦਰ ਕੋਟਲੀ ਦੇ ਸਰਪੰਚ ਹੁੰਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਾਂਗਰਸ ਸਰਕਾਰ ਦੇ ਰਾਜ ਸਮੇਂ ਮਨਜ਼ੂਰ ਕਰਦਿਆਂ ਸਾਰਾ ਪੈਸਾ ਕਰੀਬ ਸੱਠ ਲੱਖ ਰੁਪਏ ਸਬੰਧਤ ਵਿਭਾਗ ਨੂੰ ਜਾਰੀ ਕੀਤਾ ਗਿਆ ਸੀ। ਜਿਸ ਦਾ ਨੀਂਹ ਪੱਥਰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰੱਖਿਆ ਗਿਆ ਸੀ। ਸੜਕ ਤੇ ਮਿੱਟੀ ਪਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਨੇਪਰੇ ਚਾੜ੍ਹਿਆ ਅਤੇ ਸੜਕ ਬਣ ਕੇ ਤਿਆਰ ਹੋਈ। ਪਿੰਡ ਵਾਸੀਆਂ ਦੇ ਉਪਰਾਲੇ ਨਾਲ ਬਣੀ ਸੜਕ ਦਾ ਉਦਘਾਟਨ ਕਰਨ ਲਈ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਸੱਦਿਆ ਗਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦੇ ਵਿਧਾਇਕ ਦੇ ਸਹਿਯੋਗ ਨਾਲ ਬਣੀ ਸੜਕ ਦਾ ਉਦਘਾਟਨ ਉਨ੍ਹਾਂ ਤੋਂ ਹੀ ਕਰਵਾਇਆ ਜਾਵੇ। ਇਸ ਮੌਕੇ ਸੁਖਵਿੰਦਰ ਕੋਟਲੀ ਨੇ ਪਿੰਡ ਵਾਸੀਆਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਭਾਵੇਂ ਉਨ੍ਹਾਂ ਨੂੰ ਮੁੱਖ ਮੰਤਰੀ ਤੱਕ ਜਾਣਾ ਪਵੇ,ਉਹ ਜਾਣਗੇ। ਉਨ੍ਹਾਂ ਪਿੰਡ ਵਾਸਤੇ ਐਮ.ਪੀ. ਲੈਂਡ ਫੰਡ ਵਿੱਚੋਂ ਦੋ ਲੱਖ ਰੁਪਏ ਬਾਬਾ ਲਾਲ ਸਿੰਘ ਕਮਿਊਨਿਟੀ ਸੈਂਟਰ ਅਤੇ ਪੰਜ ਲੱਖ ਰੁਪਏ ਸੜਕ ਨਾਲ ਟਾਈਲਜ਼ ਅਤੇ ਹੋਰ ਵਿਕਾਸ ਲਈ ਦੇਣ ਦਾ ਐਲਾਨ ਕੀਤਾ।  ਇੱਕ ਮੰਚ ਤੇ ਇਕੱਠੇ ਹੋਏ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸੁਰਿੰਦਰ ਸਿੰਘ ਲੱਡੂ, ਨਰਿੰਦਰ ਸਿੰਘ ਸੋਢੀ, ਨੰਬਰਦਾਰ ਪਰਮਜੀਤ ਸਿੰਘ, ਹਰਪ੍ਰੀਤ ਭੁੱਲਰ, ਸੰਪੂਰਨ ਸਿੰਘ ਸੰਮਤੀ ਮੈਂਬਰ, ਜ਼ੋਰਾਵਰ ਸਿੰਘ ਤੱਖੀ, ਪ੍ਰੇਮ ਕੁਮਾਰ ਪੰਚ, ਪਰਸ਼ੋਤਮ ਲਾਲ ਪੰਚ, ਜਸਵਿੰਦਰ ਕੁਮਾਰ ਪੰਚ, ਗੁਰਵਿੰਦਰ ਸਿੰਘ ਸੰਧਰ, ਹਰਨੇਕ ਸਿੰਘ ਸੰਧਰ, ਸਤਬੀਰ ਸਿੰਘ ਸੰਧਰ, ਆਤਮਾ ਸਿੰਘ, ਗੁਰਦਿਆਲ ਸਿੰਘ,  ਸੇਵਾ ਸਿੰਘ, ਬਲਵੀਰ ਸਿੰਘ ਬਿੱਲੂ, ਵਿਜੈ ਟਰੈਕਟਰ, ਗੁਰਮੇਲ ਗੇਜੀ, ਹਰਜਿੰਦਰ ਸਿੰਘ ਗੇਲੀ, ਪਰਮਜੀਤ ਢੇਸੀ, ਬਿੰਦਾ ਗਿੱਲ, ਕਾਲਾ ਕੋਟਲੀ, ਮਣੀ ਤੱਖੀ, ਮਨਜਿੰਦਰ, ਚਮਨ ਲਾਲ ਪੰਚ, ਸੁਖਦੇਵ ਦੇਬੀ, ਸੰਤੋਖ ਸਿੰਘ, ਬਾਬਾ ਮੁਕੰਦ ਲਾਲ, ਸੁਖਪਾਲ ਸਿੰਘ ਪੀਐਸਓ, ਸੁਖਵਿੰਦਰ ਲਿੱਦੜ, ਲਾਲੀ ਲਿੱਦੜ ਅਤੇ ਹਰਮੇਸ਼ ਰੱਤੂ ਆਦਿ ਹਾਜ਼ਰ ਸਨ।