ਝੂੰਦਾਂ ਨੇ ਮਿੰਟੂ ਨੂੰ ਸਰਕਲ ਮਹਿਲ ਕਲਾਂ ਦਾ ਸਰਪ੍ਰਸਤ ਥਾਪਿਆ
ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸੋਹੀ)-
ਸਰਕਲ ਮਹਿਲ ਕਲਾਂ ਚ ਟਕਸਾਲੀ ਅਕਾਲੀ ਨੂੰ ਸਮੇਂ ਝਟਕਾ ਲੱਗਿਆ, ਜਦੋਂ ਸੀਨੀਅਰ ਅਕਾਲੀ ਆਗੂ ਤੇਜਿੰਦਰਦੇਵ ਸਿੰਘ ਮਿੰਟੂ ਨੇ ਆਪਣੀ ਘਰ ਵਾਪਸੀ ਕਰਦਿਆਂ ਅਕਾਲੀ ਦਲ ਵਿਚ ਮੁੜ ਸ਼ਾਮਿਲ ਹੋ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦਾ ਐਲਾਨ ਕੀਤਾ । ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਅਰਜਬਰ ਇਕਬਾਲ ਸਿੰਘ ਝੂੰਦਾ ,ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਸਿਰਪਾਓ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਕਾਲੀ ਨੇ ਹਮੇਸ਼ਾ ਆਪਣੇ ਵਰਕਰਾਂ ਦਾ ਮਾਣ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ 100 ਸਾਲ ਪੁਰਾਣੀ ਮਾਂ ਪਾਰਟੀ ਹੈ ,ਜਿਸ ਨੇ ਪੰਜਾਬ ਅਤੇ ਪੰਜਾਬੀਅਤ ਦੇ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ । ਅਖੌਤੀ ਟਕਸਾਲੀਆਂ ਦੇ ਵਰਦਿਆਂ ਝੂੰਦਾਂ ਨੇ ਕਿਹਾ ਕਿ ਉੱਚ ਆਹੁਦਿਆਂ ਦਾ ਆਨੰਦ ਮਾਣ ਕੇ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਵਾਲੇ ਕਦੇ ਵੀ ਟਕਸਾਲੀ ਨਹੀਂ ਹੋ ਸਕਦੇ । ਜਿਹੜੇ ਆਗੂ ਆਪਣੀ ਮਾਂ ਪਾਰਟੀ ਦੇ ਨਹੀਂ ਹੋਏ ਉਹ ਲੋਕਾਂ ਦੇ ਕੀ ਹੋਣਗੇ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਝੂੰਦਾ ਨੇ ਤੇਜਿੰਦਰਦੇਵ ਸਿੰਘ ਮਿੰਟੂ ਨੂੰ ਸਰਕਲ ਮਹਿਲ ਕਲਾਂ ਦਾ ਸਰਪ੍ਰਸਤ ਥਾਪਿਆ ਗਿਆ। ਇਸ ਮੌਕੇ ਅਮਨਦੀਪ ਸਿੰਘ ਕਾਂਝਲਾ, ਪ੍ਰਿਤਪਾਲ ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਸੁੱਖਾ, ਮਾ ਹਰਬੰਸ ਸਿੰਘ ਸੇਰਪੁਰ ,ਰਿੰਕਾ ਕੁਤਬਾ ਬਾਹਮਣੀਆਂ ,ਗੁਰਮੇਲ ਸਿੰਘ ਕਲਾਲਾ, ਗੁਰਦੀਪ ਟਿਵਾਣਾ ਗੁਰਮੇਲ ਸਿੰਘ ਛੀਨੀਵਾਲ ਸਮੇਤ ਗੁਰਦੁਆਰਾ ਮਹਿਲ ਕਲਾਂ ਦੇ ਪ੍ਰਧਾਨ ਭਾਈ ਸ਼ੇਰ ਸਿੰਘ ਖ਼ਾਲਸਾ ਹਾਜ਼ਰ ਸਨ ।