ਪਿੰਡ ਗਹਿਲ ਵਿਖੇ 79ਵਾਂ ਸਾਲਾਨਾ ਜੋੜ ਮੇਲੇ ਦੀਆ ਤਿਆਰੀਆਂ ਜੋਰਾ ਤੇ।

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-   

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗਹਿਲਾਂ ਵਿਖੇ 79 ਵਾਂ ਸਾਲਾਨਾਂ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾ ਤੇ ਚੱਲ ਰਹੀਆ ਨੇ 22,23,24 ਫਰਵਰੀ ਨੂੰ ਮਨਾਇਆ ਜਾਵੇਗਾ। ਵੱਡਾ ਘੱਲੂਘਾਰਾ 17 ਸੌ 62 ਈ: ਵਿੱਚ ਮੁਗਲ ਹਕੂਮਤਾਂ ਸਮੇਂ ਅਹਿਮਦਸਾਹ  ਅਬਦਾਲੀ ਦੇ ਨਾਲ ਕੁੱਪ ਰਹੀੜੇ ਦੇ ਮੈਦਾਨ ਤੋਂ ਸ਼ੁਰੂ ਹੋ ਕੇ ਕੁਤਬਾ ਬਾਹਮਣੀਆਂ ਵਿੱਚੋਂ ਦੀ ਹੁੰਦਾ ਹੋਇਆ ਪਿੰਡ ਗਹਿਲ ਆ ਕੇ ਸਮਾਪਤ ਹੋਇਆ। ਉਸ ਸਮੇਂ ਸਿੰਘਾ ਦੀ ਅਗਵਾਈ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ। ਸਿੰਘ ਸੂਰਬੀਰਾ ਨੇ ਮੁਗਲ ਫੌਜਾਂ ਦਾ ਡਟ ਕੇ ਟਾਕਰਾ ਕੀਤਾ। ਇਸ ਘਮਸਾਨ ਯੁੱਧ ਸਿੰਘਾਂ ਨੇ ਸੂਰਬੀਰਤਾ ਦੇ ਜੌਹਰ ਦਿਖਾਏ। ਇਸ ਯੁੱਧ ਵਿੱਚ 35 ਹਜ਼ਾਰ ਦੇ ਲੱਗਭਗ ਸਿੰਘ ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ ਅੰਤ ਜਿੱਤ ਖਾਲਸੇ ਦੀ ਹੋਈ। ਅਹਿਮਦਸ਼ਾਹ ਅਬਦਾਲੀ ਹਾਰ ਖਾ ਕੇ ਮੈਦਾਨ ਛੱਡ ਕੇ ਭੱਜ ਗਿਆ ਉਨ੍ਹਾਂ ਅਮਰ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਆਓ ਸ਼ਹੀਦਾਂ ਦੇ ਅਸਥਾਨ ਤੇ ਇਕੱਤਰ ਹੋ ਕੇ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੀਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਅਮਰੀਕ ਸਿੰਘ ਅਤੇ ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਐਸ,ਜੀ,ਪੀ,ਸੀ ਨੇ ਕਿਹਾ 22 ਫਰਵਰੀ ਨੂੰ ਸਵੇਰੇ 8 ਵਜੇ ਨਗਰ ਕੀਰਤਨ ਆਰੰਭ ਹੋਵੇਗਾ 23, 24 ਨੂੰ ਧਰਮਿਕ ਦੀਵਾਨ ਸਜੇਗਾ। ਜਿਸ ਵਿੱਚ ਸ਼ਾਮ ਨੂੰ ਧਰਮ ਨਾਟਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਨਾਟਕ ਟੀਮ ਵੱਲੋਂ ਖੇਡਿਆ ਜਾਵੇਗਾ ਅਤੇ ਢਾਡੀ ਦਰਬਾਰ ਸਜੇਗਾ ਬਾਬਾ ਬੂਟਾ ਸਿੰਘ ਜੀ ਗੁਰਥੜੀ ਵਾਲੇ ਧਾਰਮਿਕ ਦੀਵਾਨ ਸਜਾਉਣਗੇ 24 ਫਰਵਰੀ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਅਭਿਲਾਖੀਆਂ ਨੂੰ ਕਰਾਰ ਭੇਟਾ ਰਹਿਤ (ਫਰੀ) ਦਿੱਤੇ ਜਾਣਗੇ ਇਸ ਸਮੇਂ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐਸ,ਜੀ,ਪੀ,ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।ਮੈਨੇਜਰ ਅਮਰੀਕ ਸਿੰਘ, ਹਰਵਿੰਦਰ ਸਿੰਘ ਅਕਾਊਂਟੈਂਟ, ਜਸਪਾਲ ਸਿੰਘ ਇੰਚਾਰਜ ਗਹਿਲ, ਗੁਰਿੰਦਰ ਸਿੰਘ ਗ੍ਰੰਥੀ ਆਦਿ ਹਾਜ਼ਰ ਸਨ।