ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪਿੰਡ ਵਜੀਦਕੇ ਕਲਾਂ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਚੈੱਕਅਪ ਕੈਂਪ ਲਗਾਇਆ 

500 ਦੇ ਕਰੀਬ ਮਰੀਜ਼ਾਂ ਦੀ  ਜਾਂਚ ਕਰਕੇ ਮੁਫਤ ਦਵਾਈਆਂ ਤੇ ਟੈਸਟ ਕੀਤੇ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

 ਪਿੰਡ ਵਜੀਦਕੇ ਕਲਾਂ ਵਿਖੇ  ਸਹੀਦ ਰਹਿਮਤ ਅਲੀ ਮੈਮੋਰੀਅਲ  ਕਲੱਬ ,ਗ੍ਰਾਮ ਪੰਚਾਇਤ , ਨਗਰ ਨਿਵਾਸੀਆਂ ਵੱਲੋਂ   ਐੱਨ ਆਰ ਆਈ ਰਾਜਿੰਦਰ ਸਿੰਘ ਸਮਰਾ,ਮਾ ਮਲਕੀਤ ਸਿੰਘ ਅਤੇ ਹਰਕਮਲ ਸਿੰਘ ਬਿੱਟੂ ਅਤੇ  ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ  ਸਹੀਦ ਰਹਿਮਤ ਅਲੀ ਵਜੀਦਕੇ ਕਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਵਿਸ਼ਾਲ ਮੈਡੀਕਲ ਕੈਂਪ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਚ ਲਗਾਇਆ ਗਿਆ।ਇਸ ਦਾ ਉਦਘਾਟਨ ਭਾਈ ਪ੍ਰਤਾਪ ਸਿੰਘ ਕੈਰੋ ਤੇ ਕਲੱਬ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।  ਸੰਸਥਾ ਦੇ ਡਾਕਟਰੀ ਟੀਮ ਦੇ ਇੰਚਾਰਜ  ਰਮਨਦੀਪ ਕੌਰ,ਵਿਪਨ ਚੌਧਰੀ, ਡਾ ਆਭਾ ਸੋਰੀ, ਡਾ ਰੂਪਾਸੀ ਰਾਨਾ ਦੀ ਟੀਮ ਵੱਲੋਂ  ਕੈਂਪ ਵਿੱਚ ਪੰਜ ਸੌ ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਟੈਸਟ ਕੀਤੇ ਗਏ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਜਤਿਨ ਸਮਿਆਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਕੈਂਸਰ ਦੇ ਮਹਿੰਗੇ ਟੈਸਟ ਬਿਲਕੁਲ ਫਰੀ ਕਰ ਰਹੀ ਹੈ । ਜਿਸ ਵਿੱਚ ਛਾਤੀ ਦੇ ਕੈਂਸਰ ਲਈ ਮੈਮੋਗ੍ਰਾਫੀ ਟੈਸਟ ,ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਪੈਪ ਸਮੀਅਰ ਟੈਸਟ, ਗਦੂਦਾਂ ਦੇ ਕੈਂਸਰ ਲਈ ਪੀ ਐੱਸ ਏ ਟੈਸਟ ਅਤੇ ਮੂੰਹ ਤੇ ਗਲੇ ਦੇ ਕੈਂਸਰ ਦੀ ਜਾਂਚ ਲਈ ਓਰਲ ਸਕਰੀਨਿੰਗ ਅਤੇ ਬਲੱਡ ਕੈਂਸਰ ਦੇ ਟੈਸਟ ਕੀਤੇ ਜਾਂਦੇ ਹਨ ।ਇਸ ਤੋਂ ਇਲਾਵਾ ਹਰ ਇੱਕ ਮਰੀਜ਼ ਦਾ ਬਲੱਡ ਪ੍ਰੈਸ਼ਰ ,ਬਲੱਡ ਸ਼ੂਗਰ ਅਤੇ ਜਨਰਲ ਬਿਮਾਰੀਆਂ ਸਬੰਧੀ ਵਿਟਾਮਿਨਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ।ਉਨ੍ਹਾਂ ਦੱਸਿਆ ਕਿ ਇਹ ਸੰਸਥਾ ਇੰਗਲੈਂਡ ਵਾਸੀ ਸ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਵਰਲਡ ਕੈਂਸਰ ਕੇਅਰ ਵੱਲੋਂ ਚਲਾਈ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜੇ ਅਨੁਸਾਰ ਹਰ ਸਾਲ ਦਸ ਲੱਖ ਲੋਕਾਂ ਨੂੰ ਕੈਂਸਰ ਹੁੰਦਾ ਅਤੇ ਲੱਗਭੱਗ ਪੰਜ ਲੱਖ ਲੋਕ ਕੈਂਸਰ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਹੁਣ 7400 ਦੇ  ਕਰੀਬ ਪਿੰਡਾਂ ਦਾ ਮੁਆਇਨਾ ਕਰ ਚੁੱਕੀ ਹੈ ਅਤੇ ਇਹ ਸੰਸਥਾ ਐਨ ਆਰ ਆਈ  ਵੀਰਾਂ ਦੇ ਸਹਿਯੋਗ ਨਾਲ ਮਿਹਨਤ ਕਰ ਰਹੀ ਹੈ । ਉਨ੍ਹਾਂ ਕਿਹਾ ਕਿਪਿੰਡਾਂ ਅਤੇ ਸਹਿਰਾਂ ਦੇ  ਗਰੀਬ ਲੋਕ ਕੈਂਸਰ ਦੇ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ , ਇਸ ਲਈ ਉਕਤ ਸੰਸਥਾ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਫਰੀ ਟੈਸਟ ਤੇ ਦਵਾਈਆਂ ਦਿੰਦੀ ਹੈ ।ਇਸ ਕੈਂਪ ਚ ਕਲੱਬ ਪ੍ਰਧਾਨ ਮਨਿੰਦਰਜੀਤ ਸਿੰਘ, ਚੇਅਰਮੈਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਅਰਸ਼ ਸਿੰਘ ਗਿੱਲ ,ਕਲੱਬ ਮੈਂਬਰ ਬਲਜਿੰਦਰ ਸਿੰਘ, ਗੁਰਮਿੰਦਰ ਸਿੰਘ ਅਕਾਲੀ ,ਪ੍ਰਿੰਸ ਸਮਰਾ, ਗਗਨਦੀਪ ਸਿੰਘ, ਹਰਮਨਜੋਤ ਸਿੰਘ ਹੈਰੀ ,ਰਾਜ ਕਮਲ ਸਿੰਘ, ਚਰਨਜੀਤ ਸਿੰਘ, ਹੈਰੀ ਸਿੰਘ ,ਗੁਰਮਨ ਅਕਾਲੀ , ਰਿੰਕੂ ਸਮਰਾ,  ਰਾਜਾ ਡੀਸੀ ਤੇ ਅਸਪਿੰਦਰ ਸਿੰਘ ਗੋਲਡੀ ਤੋਂ ਇਲਾਵਾ ਸਰਪੰਚ ਬਲਜਿੰਦਰ ਸਿੰਘ ਮਿਸ਼ਰਾ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ,ਜਸ਼ਨ ਸਿੰਘ ਕੁਲਵਿੰਦਰ ਸਿੰਘ ,ਹਰਮੋਹਨ ਸਿੰਘ, ਧਾਲੀਵਾਲ ,ਡਾਕਟਰ ਜਸਵੀਰ ਸਿੰਘ ਜਗਤਾਰ ਸਿੰਘ ਟੀ ਟੀ ,ਸੁਖਵਿੰਦਰ ਸਿੰਘ ਸੰਧੂ ,ਅਮਰਜੀਤ ਸਿੰਘ ਧਾਲੀਵਾਲ ਚਰਨਜੀਤ ਸਿੰਘ ਗਰੇਵਾਲ, ਮਾਸਟਰ ਦਲਵੀਰ ਸਿੰਘ ਆਦਿ ਹਾਜ਼ਰ ਸਨ । ਕੈਂਪ ਦੇ ਅਖੀਰ ਵਿੱਚ ਸਮੂਹ ਕਲੱਬ ਅਹੁਦੇਦਾਰਾਂ ਵੱਲੋਂ ਸੰਸਥਾ ਦੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।