ਇੰਗਲੈਂਡ 'ਚ ਪਈ ਬਰਫ਼ਬਾਰੀ ਕਾਰਨ ਇਕ ਵਾਰ ਫਿਰ ਇੰਗਲੈਂਡ 'ਚ ਠੰਢ ਨੇ ਜ਼ੋਰ ਫੜ ਲਿਆ

ਮਾਨਚੈਸਟਰ/ਲੰਡਨ, ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਇੰਗਲੈਂਡ 'ਚ ਪਈ ਬਰਫ਼ਬਾਰੀ ਕਾਰਨ ਇਕ ਵਾਰ ਫਿਰ ਇੰਗਲੈਂਡ 'ਚ ਠੰਢ ਨੇ ਜ਼ੋਰ ਫੜ ਲਿਆ ਹੈ | ਅੱਜ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਦਾ ਜਿਥੇ ਲੋਕਾਂ ਨੇ ਅਨੰਦ ਮਾਣਿਆ ਉਥੇ ਠੰਢ ਨੇ ਇਕ ਵਾਰ ਫਿਰ ਇੰਗਲੈਂਡ ਵਾਸੀਆਂ ਨੂੰ ਠੰਢ ਤੋਂ ਬਚਣ ਲਈ ਘਰਾਂ ਅੰਦਰ ਹੀਟਰ ਲਗਾ ਕੇ ਰਹਿਣ ਨੂੰ ਮਜਬੂਰ ਕਰ ਦਿੱਤਾ | ਜ਼ਿਕਰਯੋਗ ਹੈ ਇਥੋਂ ਦੇ ਮੌਸਮ ਵਿਭਾਗ ਵਲੋਂ 2 ਦਿਨ ਪਹਿਲਾਂ ਤੋਂ ਮੌਸਮ 'ਚ ਵੱਡੀ ਤਬਦੀਲੀ ਹੋਣ ਕਾਰਨ ਭਾਰੀ ਬਰਸਾਤ ਅਤੇ ਤੇਜ਼ ਤੁਫ਼ਾਨ ਆਉਣ ਦੀ ਚਿਤਾਵਨੀ ਦਿੱਤੀ ਗਈ ਸੀ, ਪਰ ਬੀਤੇ ਦੋ ਦਿਨ ਤੋਂ ਪੈ ਰਹੀ ਹਲਕੀ ਬਰਸਾਤ ਦੇ ਨਾਲ-ਨਾਲ ਮਾਮੂਲੀ ਹਵਾਵਾਂ ਹੀ ਵਗੀਆਂ, ਪ੍ਰੰਤੂ ਅੱਜ ਮੀਂਹ ਨਾਲ ਬਰਫ਼ਬਾਰੀ ਵੀ ਹੋਣੀ ਸ਼ੁਰੂ ਹੋ ਗਈ | ਜਿਸ ਕਾਰਨ ਆਮ ਜਨਜੀਵਨ 'ਤੇ ਭਾਰੀ ਅਸਰ ਪਿਆ |