ਅਕਾਲੀ ਦਲ ਦੀ ਸਰਕਾਰ ਸਮੇਂ ਅਹੁਦੇਦਾਰੀਆਂ ਦਾ ਆਨੰਦ ਮਾਨਣ ਵਾਲੇ ਆਗੂਆਂ ਨੇ ਪਾਰਟੀ ਦੀ ਪਿੱਠ ਚ ਛੁਰਾ ਮਾਰਿਆ-ਰਿੰਕਾ ਕੁਤਬਾ ਬਾਹਮਣੀਆਂ

ਢੀਂਡਸਾ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਸੰਗਰੂਰ ਤੇ ਬਰਨਾਲਾ ਚ ਗਿਰਾਫ ਡਿੱਗਿਆ

ਮਹਿਲ ਕਲਾਂ ਵਿਖੇ ਅਕਾਲੀ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ

ਮਹਿਲ ਕਲਾਂ/ਬਰਨਾਲਾ,ਜਨਵਰੀ 2020-( ਗੁਰਸੇਵਕ ਸੋਹੀ  )-

 ਰਾਜ  ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਵਿਰੋਧਤਾ ਦਾ ਅਸਰ ਹੁਣ ਹੇਠਲੇ ਪੱਧਰ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ । ਬੀਤੇ ਕੱਲ੍ਹ ਸੁਖਦੇਵ ਸਿੰਘ ਢੀਂਡਸਾ ਸਮਰਥਕਾਂ ਵੱਲੋਂ ਮਹਿਲ ਕਲਾਂ ਵਿਖੇ ਉਨ੍ਹਾਂ ਦੇ ਹੱਕ ਵਿੱਚ ਕੀਤੀ ਕਾਨਫਰੰਸ ਤੋਂ ਬਾਅਦ ਅੱਜ ਸੀਨੀਅਰ ਦਲਿਤ ਆਗੂ ਰਿੰਕਾ ਕੁਤਬਾ ਬਾਹਮਣੀਆਂ ਨੇ ਆਪਣੇ ਸਮਰਥਕਾਂ ਨਾਲ ਗੋਲਡਨ ਕਲੋਨੀ ਮਹਿਲ ਕਲਾਂ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਿੰਕਾ ਬਾਹਮਣੀਆਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸੁਖਦੇਵ ਸਿੰਘ ਢੀਂਡਸਾ ਅਤੇ  ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਮੇਤ ਹਲਕਾ ਮਹਿਲ ਕਲਾਂ ਦੀ ਪ੍ਰੈੱਸ ਕਾਨਫਰੰਸ ਕਰਨ ਵਾਲੇ ਉਕਤ ਆਗੂਆਂ ਨੇ ਵੀ ਚੇਅਰਮੈਨੀਆਂ ਸਮੇਤ ਹੋਰ ਵੱਡੇ ਵੱਡੇ ਅਹੁਦੇ ਲੈ ਕੇ ਪਾਰਟੀ ਦੀ ਚੌਧਰ ਦਾ ਨਿੱਘ ਮਾਣਿਆ ਹੈ ।ਉਹ ਹੁਣ ਪਾਰਟੀ ਦੇ ਔਖੇ ਸਮੇਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ ਤੇ ਸਿਧਾਂਤਾਂ ਤੇ ਪਰਿਵਾਰਵਾਦ ਦੀ ਗੱਲ ਕਰ ਰਹੇ ਹਨ । ਰਿੰਕਾ ਬਾਹਮਣੀਆਂ ਨੇ ਕਿਹਾ ਕਿ ਸ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ  ਢੀਂਡਸਾ ਪਰਿਵਾਰ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੱਡੇ ਵੱਡੇ ਅਹੁਦੇ  ਤੇ ਟਿਕਟਾਂ ਦੇ ਕੇ ਨਿਵਾਜਿਆ ਹੈ । ਉਨ੍ਹਾਂ ਕਿਹਾ ਕਿ ਜੋ ਆਗੂ ਹੁਣ ਪ੍ਰੈੱਸ ਕਾਨਫਰੰਸਾਂ ਕਰ ਰਹੇ ਉਨ੍ਹਾਂ ਨੇ ਪਹਿਲਾਂ ਵੀ ਪਾਰਟੀ ਵਿੱਚ ਰਹਿ ਕੇ ਪਾਰਟੀ ਦੀ ਵਿਰੋਧਤਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰੇ ਸਵਰਗੀ ਗੋਬਿੰਦ ਸਿੰਘ ਕਾਂਝਲਾ ਦਾ ਸ਼ਰੇਆਮ ਵਿਰੋਧ ,2011 ਵਿੱਚ ਸੰਤ ਦਰਬਾਰ ਸਿੰਘ ਛੀਨੀਵਾਲ ਦੀ ਸ਼੍ਰੋਮਣੀ ਕਮੇਟੀ ਚੋਣ ,2008 ਵਿੱਚ ਜਥੇ ਅਜਮੇਰ ਸਿੰਘ ਦੀ ਜ਼ਿਲ੍ਹਾ ਪ੍ਰੀਸ਼ਦ ਚੋਣ 2013 ਚ ਬੀਬੀ ਬਲਵੰਤ ਕੌਰ ਦੀ ਚੋਣ ,2013 ਚ ਮੁਕੰਦ ਸਿੰਘ ਕੁਤਬਾ ਦੀ ਬਲਾਕ ਸੰਮਤੀ ਚੋਣ ਅਤੇ 2017  ਚ ਸ ਅਜੀਤ ਸਿੰਘ ਸ਼ਾਂਤ ਦੀ  ਵਿਧਾਨ ਸਭਾ ਚੋਣ ਸਮੇਂ ਅੰਦਰ ਖਾਤੇ ਭਾਰੀ ਵਿਰੋਧ ਕੀਤਾ ਸੀ ।ਜਿਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਉਕਤ ਚੋਣਾਂ ਹਾਰ ਕੇ ਝੱਲਣਾ ਪਿਆ ।ਜਿਸ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੁੱਖ ਦਾ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਸੀ ,ਪਰ ਆਪਣੀਆਂ ਚਾਪਲੂਸੀਆਂ ਕਾਰਨ ਪਾਰਟੀ ਚ ਫਿਰ ਸਰਗਰਮ ਹੋਏ ਤੇ ਪਾਰਟੀ ਚ ਧੜੇਬੰਦੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ । ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਆਗੂਆਂ ਨੂੰ ਅਹੁਦੇਦਾਰੀਆਂ ਦਾ ਅਨੰਦ ਮਾਣਦੇ ਸਨ । ਉਸ ਸਮੇਂ ਸੁਖਬੀਰ ਬਾਦਲ ਜੀ ਚੰਗੇ ਲੱਗਦੇ ਸਨ ਹੁਣ ਪਰਿਵਾਰਵਾਦ ਦਾ ਢੰਡੋਰਾ ਪਿੱਟ ਰਹੇ ਹਨ ।ਅਖੀਰ ਵਿੱਚ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਹਲਕਾ ਮਹਿਲ ਕਲਾਂ ਵਿਖੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਦੇਖ ਰੇਖ ਅਤੇ ਰਿਜ਼ਰਵ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਵੱਡੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਵਰਕਰ ਪਾਰਟੀ ਨਾਲ ਚਟਾਨ ਵਾਂਗ ਖੜ੍ਹੀਆਂ ਦੇ ਪਾਰਟੀ ਕਾਂਸ਼ੀ ਵਿਸ਼ਨੂੰ ਬਾਦਲ ਦੀ ਸੋਚ ਤੇ ਪਹਿਰਾ ਦੇਣਗੇ । ਇਸ ਮੌਕੇ ਦਲਿਤ ਆਗੂ ਗੁਰਮੇਲ ਸਿੰਘ ਨਿਹਾਲੂਵਾਲ ,ਡਾ ਗੁਰਪ੍ਰੀਤ ਸਿੰਘ ਨਾਹਰ ,ਮਹਿੰਦਰ ਸਿੰਘ ਸਹੋਤਾ ਮਹਿਲ ਕਲਾਂ, ਗੁਰਦਿਆਲ ਸਿੰਘ ਬਾਹਮਣੀਆਂ, ਅਜਮੇਰ ਸਿੰਘ ਭੱਠਲ ਮਹਿਲ ਕਲਾਂ, ਕੇਵਲ ਸਿੰਘ ਮਹਿਲਕਲਾਂ ,ਅੰਮ੍ਰਿਤਪਾਲ ਸਿੰਘ ਕਲਾਲ ਮਾਜਰਾ ,ਜਗਦੇਵ ਸਿੰਘ ਮਹਿਲ ਕਲਾਂ, ਬੇਅੰਤ ਸਿੰਘ ਮਹਿਲ ਕਲਾਂ ,ਹਰਕੋਮਲ ਸਿੰਘ ਮਹਿਲ ਕਲਾਂ, ਕੇਵਲ ਸਿੰਘ ,ਅਵਤਾਰ ਸਿੰਘ ਕਲਾਲ ਮਾਜਰਾ, ਹਰਦੀਪ ਸਿੰਘ ਕਲਾਲਾ ,ਸਤਕਰਤਾਰ ਸਿੰਘ, ਨੇਕ ਸਿੰਘ ਸਹੋਤਾ ਸਮੇਤ ਵੱਡੀ ਗਿਣਤੀ  ਚ ਅਕਾਲੀ ਵਰਕਰ ਹਾਜ਼ਰ ਸਨ