ਅਜੋਕੇ ਸਮੇਂ ਦੇ ਪੰਜਾਬ ਦਾ ਸੱਚ ਪੇਸ਼ ਕਰੇਗੀ 'ਜ਼ੋਰਾ-ਦਾ ਸੈਂਕਡ ਚੈਪਟਰ'

ਚੰਡੀਗੜ੍ਹ,ਜਨਵਰੀ 2020- (ਹਰਜਿੰਦਰ ਜਵੰਧਾ/ਮਨਜਿੰਦਰ ਗਿੱਲ )-

2017’ ਵਿੱਚ 'ਜ਼ੋਰਾ ਦਸ ਨੰਬਰੀਆਂ' ਨਾਲ ਪੰਜਾਬੀ ਪਰਦੇ 'ਤੇ ਐਂਗਰੀਜੰਗਮੈਨ ਬਣਕੇ ਚਮਕਿਆਂ ਹੀਰੋ ਦੀਪ ਸਿੱਧੂ ਦੀ ਆਪਣੀ ਇੱਕ ਵੱਖਰੀ ਇਮੇਜ਼ ਹੈ। ਉਸਦੀ ਅਦਾਕਾਰੀ ਦਾ ਹਰੇਕ ਪਹਿਲੂ ਫਿਲਮ 'ਚ ਜਾਨ ਪਾਉਣ ਵਾਲਾ ਹੁੰਦਾ ਹੈ। ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੀਪ ਸਿੱਧੂ ਨੂੰ 'ਜ਼ੋਰਾ' ਦੇ ਸਾਂਚੇ 'ਚ ਐਸਾ ਢਾਲਿਆ ਕਿ ਪੰਜਾਬੀ ਪਰਦੇ 'ਤੇ ਇੱਕ ਨਵਾਂ ਐਕਸ਼ਨ ਹੀਰੋ ਨਜ਼ਰ ਆਇਆ। ਦਰਸ਼ਕਾਂ 'ਜ਼ੋਰਾ ਦਸ ਨੰਬਰੀਆਂ' ਨੂੰ ਦਿਲੋਂ ਪਸੰਦ ਕੀਤਾ। ਹੁਣ ਇਸ ਫਿਲਮ ਦਾ ਅਗਲਾ ਭਾਗ ' ਜ਼ੋਰਾ-ਦਾ ਸੈਂਕਡ ਚੈਪਟਰ' 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', 'ਲਾਊਡ ਰੋਰ ਫਿਲਮ' ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਧਰਮਿੰਦਰ, ਦੀਪ ਸਿੱਧੂ,ਸਿੰਗਾਂ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਤੇ ਸਿੰਘਾਂ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਪਹਿਲੀ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਵੱਡਾ ਹੁੰਗਾਰਾਂ ਮਿਲਿਆ ਸੀ ਹੁਣ ਇਸ ਫਿਲਮ ਵਿੱਚ ਦਰਸ਼ਕਾਂ ਦੀ ਸੋਚ ਨਾਲ ਚਲਦਿਆਂ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਹਾਂ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ। ਇਸ ਫਿਲਮ ਦਾ ਟੀਜ਼ਰ ਨੇ ਸਿਨੇਮੇਘਰਾਂ ਵਿੱਚ ਧੁੰਮਾਂ ਪਾ ਰੱਖੀਆਂ ਹਨ। ਜਲਦ ਹੀ ਇਸ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਨਵੇਂ ਸਾਲ 'ਚ ਐਕਸ਼ਨ ਅਤੇ ਡਰਾਮਾ ਭਰਪੂਰ ਸਿਨੇਮੇ ਦੀ ਇੱਕ ਸਫ਼ਲਤਾ ਭਰੀ ਸੁਰੂਆਤ ਕਰੇਗੀ।