You are here

ਮੋਦੀ ਤੇ ਇਮਰਾਨ ਸਿੱਖਾਂ ਦੀ ਸੁਰੱਖਿਆਂ ਪ੍ਰਤੀ ਗੰਭੀਰ ਹੋਣ –ਆਗੂ

ਕਾਉਂਕੇ ਕਲਾਂ, 6 ਜਨਵਰੀ ( ਜਸਵੰਤ ਸਿੰਘ ਸਹੋਤਾ)-ਪਾਕਿ ਸਥਿੱਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਭੜਕੀ ਭੀੜ ਵੱਲੋ ਕੀਤੀ ਪੱਥਰਬਾਜੀ ਤੇ ਸਿੱਖ ਕੌਮ ਪ੍ਰਤੀ ਕੀਤੀ ਘਟੀਆ ਸਬਦਾਵਲੀ ਦੀ ਨਿੰਦਾ ਕਰਦਿਆਂ ਜਗਰਾਓ ਹਲਕੇ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਕਿਸੇ ਵੀ ਦੇਸ ਦੇ ਨਾਗਰਿਕ ਦੀ ਸੁਰੱਖਿਆਂ ਉਸ ਦੇਸ ਦੀਆਂ ਸਰਕਾਰਾਂ ਦੇ ਹੱਥ ਹੁੰਦੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖ ਕੌਮ ਪ੍ਰਤੀ ਗੰਭੀਰ ਹੋ ਕੇ ਇਸ ਮੱੁਦੇ ਦੇ ਦੋਸੀਆ ਖਿਲਾਫ ਸਖਤ ਕਾਰਵਾਈ ਕਰਨ।ਉਨਾ ਕਿਹਾ ਕਿ ਸਿੱਖਾ ਵਿੱਰੁਧ ਸਰਾਰਤੀ ਅਨਸਰਾਂ ਦੀ ਇਹ ਹਰਕਤ ਨਿੰਦਣਯੋਗ ਹੈ ਤੇ ਦੋਸੀਆਂ ਨੂੰ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ।ਉਨਾ ਕਿਹਾ ਕਿ ਇਹ ਮੱੁਦਾ ਜਿੱਥੇ ਸਿੱਖ ਕੌਮ ਪ੍ਰਤੀ ਈਰਖਾ ਤੇ ਨਫਰਤ ਨਾਲ ਸਬੰਧ ਹੈ ੳੱੁਥੇ ਦੇਸ ਦੀ ਅਮਨ ਸਾਂਤੀ ਨਾਲ ਵੀ ਸਬੰਧ ਰੱਖਦਾ ਹੈ।ਉਨਾ ਕਿਹਾ ਕਿ ਸਰਾਰਤੀ ਅਨਸਰਾਂ ਵੱਲੋ ਜੋ ਸਿੱਖ ਕੌਮ ਨੂੰ ਦਵਾਉਣ ਦੀ ਇਹ ਕੋਝੀ ਕੋਸਿਸ ਕੀਤੀ ਗਈ ਹੈ ਉਸ ਨੂੰ ਕੌਮ ਬਰਦਾਸਤ ਨਹੀ ਕਰੇਗੀ ਤੇ ਸਮੱੁਚਾ ਸਿੱਖ ਭਾਈਚਾਰਾ ਪਾਕਿ ਸਥਿੱਤ ਸਿੱਖ ਭਾਈਚਾਰੇ ਦੀ ਹਮਾਇਤ ਵਿੱਚ ਖੜਾ ਹੈ।