ਐਮ. ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਧੰਨਵਾਦ ਸਮਾਗਮ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

 ਐਮ. ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਅੱਜ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਸਲੋਹ ਤੋਂ ਇਲਾਵਾ ਸਾਊਥਾਲ, ਹੇਜ਼, ਗ੍ਰੇਵਜ਼ੈਂਡ, ਹੰਸਲੋ, ਬਾਰਕਿੰਗ, ਇਲਫੋਰਡ ਆਦਿ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਹਰ ਵਰਗ ਦੇ ਮਹਿਮਾਨ ਹਾਜ਼ਰ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਐਮ. ਪੀ. ਸੀਮਾ ਮਲਹੋਤਰਾ, ਸਾਬਕਾ ਸ਼ੈਡੋ ਮੰਤਰੀ, ਕੌਸਲਰ ਸਫ਼ਦਰ ਅਲੀ, ਕੌਸਲਰ ਹਰਜਿੰਦਰ ਸਿੰਘ ਗਹੀਰ, ਕੌਸਲਰ ਮਾਧੁਰੀ ਬੇਦੀ, ਕੌਸਲਰ ਸ਼ਬਨਮ ਸਦੀਕ, ਕੌਸਲਰ ਜੇਮਜ਼ ਸੀ. ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਨਮਨਜੀਤ ਸਿੰਘ ਦੀ ਸਖ਼ਤ ਮਿਹਨਤ ਅਤੇ ਲੋਕਾਂ ਦੇ ਵੱਡੇ ਸਹਿਯੋਗ ਸਦਕਾ ਇਹ ਸ਼ਾਨਦਾਰ ਜਿੱਤ ਮਿਲੀ ਹੈ | ਜਿੱਥੋਂ ਦੇ ਵੋਟਰਾਂ ਨੇ ਸਾਬਤ ਕਰ ਦਿੱਤਾ ਕਿ ਟੋਰੀਆਂ ਨੂੰ ਇਸ ਸੀਟ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਵੇਗਾ | ਐਮ. ਪੀ. ਢੇਸੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਹੋਰ ਵੀ ਚੰਗੀ ਤਰ੍ਹਾਂ ਨਿਭਾਉਣਗੇ ਅਤੇ ਲੋਕਾਂ ਦੇ ਮਸਲਿਆਂ ਨੂੰ ਸੰਸਦ ਤੱਕ ਪਹੁੰਚਾਉਣਗੇ | ਇਸ ਮੌਕੇ ਗੁਰਮੇਲ ਸਿੰਘ ਮੱਲ੍ਹੀ, ਸਤਿੰਦਰ ਸਿੰਘ ਗੋਲਡੀ, ਸਤਨਾਮ ਸਿੰਘ ਮੁਠੱਡਾ,  ਰਸ਼ਪਾਲ ਸਿੰਘ ਸਹੋਤਾ, ਕੁਲਵੰਤ ਸਿੰਘ ਚੱਠਾ, ਡਾ: ਦਲਜੀਤ ਸਿੰਘ ਫੁੱਲ, ਬਿੰਦਰ ਸਿੰਘ ਨਵਾਂ ਪਿੰਡ,ਸੁਖਦੇਵ ਸਿੰਘ ਗਰੇਵਾਲ, ਕੁਲਵੰਤ ਸਿੰਘ ਮੱਲੀ, ਰਾਜੂ ਸੰਸਾਰਪੁਰੀ, ਜਸਬੀਰ ਸਿੰਘ ਢੇਸੀ, ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ, ਹਰਜੀਤ ਸਿੰਘ ਸਰਪੰਚ ਆਦਿ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਹਾਜ਼ਰ ਸਨ |