You are here

ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲੇ ਵਿੱਚ ਜਾਗਰੂਕਤਾ ਕੈਂਪ 

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਜੀ ਦੀ ਅਗਵਾਈ ਹੇਠ ਜ਼ਿਲੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੰਕਲਪ ਪ੍ਰੋਜੈਕਟ ਰਾਹੀਂ ਬਲਾਕ ਪੱਧਰ 'ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਇਸ ਲੜੀ ਤਹਿਤ ਬਲਾਕ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਸਕਿੱਲ ਸੈਂਟਰ ਵਿਖੇ ਸਿਖਿਆਰਥੀਆਂ ਅਤੇ ਆਏ ਹੋਏ ਨੋਜਵਾਨਾਂ ਨੂੰ ਇਸ ਮਿਸ਼ਨ ਦੁਆਰਾ ਚਲਾਈਆਂ ਜਾ ਰਹੀਂਆਂ ਸਕੀਮਾਂ ਵਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼ੁਰੂਆਤ ਵਿੱਚ ਸੰਸਥਾਂ ਦੇ ਡਾਇਰੈਕਟਰ ਡਾ.ਟੀ.ਰਿਆੜ ਵੱਲੋ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਨਾਂ ਵੱਲੋ ਸਿੱਖਿਆਰਥੀਆਂ ਨੂੰ ਸਵੈ ਰੋਜਗਾਰ ਲਈ ਪ੍ਰੇਰਿਤ ਕੀਤਾ ਗਿਆ।ਇਸ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਉਚੇਚੇ ਤੋਰ 'ਤੇ ਮੌਜੂਦ ਰਹੇ ਅਤੇ ਉਨਾਂ ਨੇ ਆਏ ਹੋਏ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲੇ ਵਿੱਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਨਾਂ ਸਕੀਮਾਂ ਦਾ ਫਾਇਦਾ ਚੁੱਕਣ ਲਈ ਕਿਹਾ ਗਿਆ। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਦੇ ਡਿਪਟੀ ਸੀ.ਈ. ਨਵਦੀਪ ਸਿੰਘ ਵੱਲੋ ਸਿੱਖਿਆਰਥੀਆਂ ਨੂੰ ਇਸ ਸੰਸਥਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪੰਜਾਬ ਅਤੇ ਸਿੰਧ ਬੈਂਕ ਦੇ ਜ਼ਿਲਾ ਮੇਨੈਜਰ ਨੀਸਾਰ ਅਹਿਮਦ ਨੇ ਬੈਂਕ ਲੋਨ ਦੀਆਂ ਸਕੀਮਾ ਬਾਰੇ ਜਾਣੂ ਕੀਤਾ ਗਿਆ ਅਤੇ ਪ੍ਰੋਜੇਕਟ ਹੈਡ ਅਨੁਰਾਗ ਸਿੰਘ ਟੀ.ਪੀ ਜੀ ਐਡ ਜੀ ਵੱਲੋ ਸਿਹਤ ਕੋਰਸਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੋਰਾਨ ਹੁਨਰ ਵਿਕਾਸ ਮਿਸ਼ਨ ਦੀ ਜ਼ਿਲਾ ਪੱਧਰੀ ਟੀਮ ਦੇ ਜ਼ਿਲਾ ਪ੍ਰੋਗਰਾਮ ਮੇਨੈਜਰ ਵਿਜੈ ਸਿੰਘ, ਪ੍ਰਿੰਸ ਕੁਮਾਰ ਮੇਨੈਜਰ ਟ੍ਰੇਨਿੰਗ ਅਤੇ ਰੋਹਿਤ ਚੋਧਰੀ ਮੇਨੈਜਰ ਹਾਜ਼ਰ ਸਨ।