ਅਬੇਦਕਰ ਭਵਨ ਵਿਖੇ ਸੰਵਿਧਾਨ ਦਿਵਸ ਸੰਬੰਧੀ ਸਮਾਗਮ ਦਾ ਆਯੋਜਨ

ਭਾਰਤੀ ਸੰਵਿਧਾਨ ਪ੍ਰਤੀ ਨਿਸ਼ਠਾ ਰੱਖਣ ਦਾ ਪ੍ਰਣ ਲਿਆ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਮਿਤੀ 26 ਨਵੰਬਰ ਦਿਨ ਮੰਗਲਵਾਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਗਿਆ। ਇਸ ਸੰਬੰਧੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਦਫ਼ਤਰ ਵੱਲੋਂ ਸਥਾਨਕ ਅੰਬੇਦਕਰ ਭਵਨ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਰਾਜਿੰਦਰ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ 26 ਨਵੰਬਰ, 1949 ਨੂੰ ਅਪਣਾਇਆ ਗਿਆ ਸੀ, ਜਿਸ ਨੂੰ ਪੂਰੀ ਤਰਾਂ ਲਾਗੂ 26 ਜਨਵਰੀ, 1950 ਨੂੰ ਕੀਤਾ ਗਿਆ ਸੀ। ਉਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰੀ ਤਰਾਂ ਨਿਸ਼ਠਾ ਰੱਖਣ ਅਤੇ ਸੰਵਿਧਾਨ ਮੁਤਾਬਿਕ ਦੇਸ਼ ਨੂੰ ਚਲਾਉਣ ਵਿੱਚ ਸਹਿਯੋਗ ਕਰਨ। ਇਸ ਮੌਕੇ ਰਮਨਦੀਪ ਲਾਲੀ, ਸ੍ਰੀਮਤੀ ਬਰਜਿੰਦਰ ਕੌਰ ਕੌਂਸਲਰ, ਨਰੇਸ਼ ਧੀਗਾਂਣ, ਰਵਿੰਦਰ ਦੀਵਾਨਾ, ਪ੍ਰੀਤਮ ਸਿੰਘ ਕੋਰੇ, ਸਰਬਜੀਤ ਸਿੰਘ ਕੱੜਿਆਣਾ, ਸ੍ਰੀ ਸੁਰਿੰਦਰ ਸਿੰਘ (ਸਾਬਕਾ ਨਾਇਬ ਤਹਿਸੀਲਦਾਰ ਰਿਟਾਇਰਡ), ਗੁਰਚਰਨ ਸਿੰਘ (ਈ.ਟੀ.ਓ. ਰਿਟਾਇਰਡ), ਹੁਸਨ ਲਾਲ (ਮੈਨੇਜਰ, ਐ~ਸ.ਬੀ.ਆਈ. ਰਿਟਾਇਰਡ), ਚੁੱਬਰ (ਸਾਬਕਾ ਮੈਨੇਜਰ), ਵਿਜੈ, ਸੁਭਾਸ਼, ਅਵਤਾਰ ਸਿੰਘ ਈਸੇਵਾਲ, ਚੰਨਣ ਸਿੰਘ ਜੱਸਲ, ਐਡਵੋਕੇਟ ਰਜੇਸ਼ ਕਪੂਰ, ਐਡਵੋਕੇਟ ਆਰ.ਐੱਲ.ਸੁਮਨ, ਸ੍ਰੀ ਆਰ.ਐੱਸ.ਪ੍ਰਮਾਰ, ਸ੍ਰੀ ਐੱਸ. ਬਰਨਾਲਾ, ਡਾ: ਸੁਰਜੀਤ ਸਿੰਘ, ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ, ਲੁਧਿਆਣਾ ਅਤੇ ਐੱਸ.ਸੀ./ਬੀ.ਸੀ. ਕਾਰਪੋਰੇਸ਼ਨ, ਲੁਧਿਆਣਾ ਦਾ ਸਮੂਹ ਸਟਾਫ ਵੀ ਇਸ ਸਮਾਗਮ ਵਿੱਚ ਮੌਜੂਦ ਸੀ।