ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫਾ ਸਕੀਮ ਦੀ ਸ਼ੁਰੂਆਤ

ਪਿੰਡ ਮਲਕ ਦੇ ਪ੍ਰਾਇਮਰੀ ਸਕੂਲ ਵਿਖੇ 25 ਨਵੰਬਰ ਨੂੰ ਹੋਵੇਗੀ ਸ਼ੁਰੂਆਤ

ਜਗਰਾਉਂ,ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਨੂੰ ਸਮਰਪਿਤ ਮਿਤੀ 25-11-19 ਦਿਨ ਸੋਮਵਾਰ ਨੂੰ ਠੀਕ 8:30 ਵਜੇ ਸਥਾਨ ਸ.ਪ੍ਰ.ਸ ਮਲਕ ਵਿਖੇ ਆਪਣੇ ਨਗਰ ਦੇ ਕਨੇਡੀਅਨ ਪਰਿਵਾਰ ਵੱਲੋਂ ਸਰਦਾਰਨੀ ਮੁਖਤਿਆਰ ਕੌਰ ਤੇ ਸ.ਅਮਰ ਸਿੰਘ ਢਿਲੋਂ ਯਾਦਗਰੀ ਵਜੀਫ਼ਾ ਸਕੀਮ ਦੀ ਸੁਰੂਆਤ ਜਿਲਾ ਸਿੱਖ਼ਿਆ ਅਫ਼ਸਰ(ਲੁਧਿ) ਸ੍ਰੀਮਤੀ ਰਾਜਿੰਦਰ ਕੌਰ ,ਪਤਵੰਤੇ ਸੱਜਣ, ਅਤੇ ਸਮੂਹ ਨੌਜਵਾਨ ਗ੍ਰੀਨ ਸੁਸਾਇਟੀ ਮਲਕ ਆਪਣੇ ਸਾਂਝੇ ਯਤਨਾਂ ਨਾਲ਼ ਕਰਨ ਜਾ ਰਹੇ ਹਨ। ਇਸ ਵਜੀਫ਼ਾ ਸਕੀਮ ਤਹਿਤ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਮੈਡਲ ਦੇ ਕੇ  ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਮੌਕੇ ਸੁਸਾਇਟੀ ਵਲੋ ਸਕੂਲ ਨੂੰ ਸਮਾਰਟ LED TV ਵੀ ਭੇਂਟ ਕੀਤਾ ਜਾਵੇਗਾ। ਗ੍ਰੀਨ ਸੁਸਾਇਟੀ ਮਲਕ ਵਲੋਂ ਸਾਰੇ ਹੀ ਸਤਿਕਾਰਯੋਗ ਨਗਰਵਾਸੀਆਂ,ਪਤਵੰਤੇ ਸੱਜਣਾਂ ਅਤੇ ਸਮੂਹ ਸੂਝਵਾਨ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੋਣਹਾਰ ਵਿਦਿਆਰਥੀਆਂ ਨੂੰ ਆਪਣਾ ਆਸੀਰਵਾਦ ਤੇ ਹੌਸਲਾ ਦੇਣ ਜਰੂਰ ਪਹੁੰਚੋ ਜੀ। ਸਮੂਹ ਪ੍ਰਬੰਧਕ