ਜਾਬ ਦੀ ਖੋ-ਖੋ ਟੀਮ ਵਿਚ ਗਾਲਿਬ ਕਲਾਂ ਦੇ ਵਿਿਦਆਰਥੀ ਦੀ ਚੋਣ ਹੋਣ ਤੇ ਪਿੰਡ ਦੀ ਪੰਚਾਇਤ ਨੇ ਸਨਮਾਨ ਕੀਤਾ

ਸਿੱਧਵਾਂ ਬੇਟ/ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ )-

ਲਾਗਲੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੰਜਵੀਂ ਸ਼੍ਰੈਣੀ ਦੇ ਹੋਣਹਾਰ ਵਿਿਦਆਰਥੀ ਅਤੇ ਸੰਗਰੂਰ ਵਿਚ ਰਾਜ ਪੱਧਰੀ ਖੇਡਾਂ ਦੌਰਾਨ ਜ਼ਿਲ੍ਹਾਂ ਲੁਧਿਆਣਾ ਦੀ ਖੋ-ਖੋ ਟੀਮ ਵਿਚ ਖੇਡੇ ਵਿਸ਼ਾਲ ਸਿੰਘ ਪੁੱਤਰ ਚੰਦ ਸਿੰਘ ਦੀ ਕੌਮੀ ਖੇਡਾਂ ਵਿਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਵਿਚ ਚੋਣ ਹੋਣ 'ਤੇ ਪਿੰਡ ਦੀ ਪੰਚਾਇਤ ਵਲੋਂ ਇਸ ਹੋਣਦਾਰ ਵਿਿਦਆਰਥੀ ਦਾ ਸਨਮਾਨ ਕੀਤਾ ਗਿਅ।ਇਸ ਮੌਕੇ ਸੈਂਟਰ ਹੈਡ ਟੀਚਰ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਸ਼ਾਲ ਸਿੰਘ ਨੇ ਜ਼ਿਲ੍ਹੇ ਦੀ ਖੋ-ਖੋ ਟੀਮ ਵਿਚ ਖੇਡਦੇ ਹੋਏ ਟੀਮ ਨੂੰ ਤੀਜਾ ਸਥਾਨ ਅਤੇ ਜ਼ਿਲੇ੍ਹ ਦੀ ਕਬੱਡੀ ਟੀਮ ਵਿਚ ਖੇਡਦੇ ਹੋਏ ਟੀਮ ਨੂੰ ਦੂਜਾ ਸਥਾਨ ਦਿਵਾਇਆ।ਜਦਕਿ ਇਸ ਤੋ ਪਹਿਲਾਂ ਇਸ ਵਿਿਦਆਰਥੀੌ ਨੇ ਸੈਟਰ,ਬਲਾਕ ਅਤੇ ਫਿਰ ਜ਼ੋਨ ਦੀਆਂ ਟੀਮਾਂ ਵਿਚ ਵੀ ਚੰਗੀ ਕਾਰਜਕਾਰੀ ਵਿਖਾਈ।ਇਸ ਮੌਕੇ ਸਰਪੰਚ ਸਿਕੰਦਰ ਸਿੰਘ ਪੈਚ,ਪੰਚ ਗੁਰਮੀਤ ਸਿੰਘ,ਪੰਚ ਜਸਵੀਰ ਸਿੰਘ,ਪੰਚ ਅਵਤਾਰ ਸਿੰਘ,ਪੰਚ ਅਜਮੇਰ ਸਿੰਘ,ਪਰਦੀਪ ਕੁਮਾਰ,ਹਰਮੇਲ ਸਿੰਘ ਆਦਿ ਹਾਜ਼ਰ ਸਨ।