ਬਰਮਿੰਘਮ(ਇਗਲੈਂਡ) ਏਅਰਪੋਰਟ ਸਮੇਤ ਪੂਰੇ ਸ਼ਹਿਰ ਵਿੱਚ ਲੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਡਿਜਿਟਲ ਬੋਰਡ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬਾ ਲਈ ਬਰਮਿੰਘਮ ਪੁਰੀ ਤਰਾਂ ਤਿਆਰ 

ਬਰਮਿੰਘਮ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਰੰਗਿਆ ਜਾ ਰਿਹਾ ਹੈ ਇੰਗਲੈਂਡ ਦਾ ਬਰਮਿੰਘਮ ਸ਼ਹਿਰ। ਏਅਰਪੋਰਟ ਸਮੇਤ ਪੂਰੇ ਸ਼ਹਿਰ ਵਿੱਚ ਵੱਡੇ ਵੱਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਅਤੇ ਵਾਹਿਗੁਰੂ  ਲਿਖ ਕੇ  ਡਿਜਿਟਲ ਬੋਰਡ ਲਗਾਏ ਗਏ ਹਨ। ਇਸ ਤਰਾਂ ਤਾਂ ਸ਼ਾਇਦ ਭਾਰਤ ਦੇ ਸ਼ਹਿਰ ਵਿਚ ਵੀ ਨਾ ਦੇਖਣ ਨੂੰ ਮਿਲੇ ਜਿਵੇ ਬਰਮਿੰਘਮ ਵਿਖੇ ਕੀਤਾ ਗਿਆ ਹੈ । ਦੁਨੀਆ ਵਿਚ ਵਸਦੇ ਸਿੱਖਾਂ ਲਈ ਬਹੁਤ ਹੀ ਮਾਂਣ ਵਾਲੀ ਗੱਲ ਹੈ । ਮੋਟਰਵੇ ਤੋਂ NEC ਕੋਲ ਨਜਰ ਆਉਂਦੇ ਇਹ ਬੋਰਡ ਆਪ ਮੂਹਰੇ ਤੋਹੜੇ ਮੂੰਹ ਵਿੱਚ ਵਾਹਿਗੁਰੂ ਅਖਵਾ ਦੀਦੇ ਹਨ।ਏਅਰਪੋਰਟ ਦੇ ਮੁੱਖ ਦੀਵਾਰ ਅਤੇ ਡਿਪਰਚ ਪੌੜੀਆਂ ਉਪਰ ਲੱਗਿਆ ਵਾਹਿਗੁਰੂ ਦਾ ਬੋਰਡ ਬਹੁਤ ਹੀ ਆਕਰਸ਼ਕ ਲਗਦਾ ਹੈ।ਜੋ ਹਰੇਕ ਇਨਸਾਨ ਨੂੰ ਆਪਣੇ ਵੱਲ ਖਿੱਚਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ।