ਦੀਵਾਲੀ ਤੇ ਗੁਰਪੁਰਬ 'ਤੇ ਮਿੱਥੇ ਸਮੇਂ ਮੁਤਾਬਕ ਚੱਲ ਸਕਣਗੇ ਪਟਾਕੇ-ਹਾਈਕੋਰਟ

ਚੰਡੀਗੜ੍ਹ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ)-  ਦੀਵਾਲੀ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿਛਲੇ ਸਾਲਾਂ ਵਾਂਗ ਤੈਅ ਸਮੇਂ ਮੁਤਾਬਕ ਪਟਾਕੇ ਚਲਾਏ ਜਾ ਸਕਣਗੇ | ਹਾਈਕੋਰਟ ਨੇ ਸਾਲ 2017 'ਚ ਸ਼ਾਮ ਸਾਢੇ ਛੇ ਵਜੇ ਤੋਂ ਰਾਤ ਸਾਢੇ ਨੌ ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ | ਮੰਗਲਵਾਰ ਨੂੰ ਹਾਈਕੋਰਟ ਨੇ ਇਸੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਉਕਤ ਦੋਵੇਂ ਤਿਉਹਾਰਾਂ 'ਤੇ ਪਿਛਲੇ ਸਾਲਾਂ ਵਾਂਗ ਹੀ ਪਟਾਕੇ ਚਲਾਏ ਜਾ ਸਕਣਗੇ | ਪੰਜਾਬ ਸਰਕਾਰ ਦੀ ਇਕ ਬੇਨਤੀ 'ਤੇ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਪਟਾਕਿਆਂ ਦੇ ਲਾਇਸੰਸ ਨਵਿਆਉਣ ਜਾਂ ਪੱਕੇ ਲਾਇਸੰਸ ਕਰਨ ਪ੍ਰਤੀ ਸਰਕਾਰ ਨੂੰ ਪੂਰੀ ਛੋਟ ਹੋਵੇਗੀ ਤੇ ਇਸ ਸਾਲ ਠੀਕ ਉਨੇ ਹੀ ਲਾਇਸੰਸ ਜਾਰੀ ਕੀਤੇ ਜਾਣਗੇ, ਜਿੰਨੇ ਕਿ ਸਾਲ 2016 'ਚ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤੇ ਗਏ ਆਰਜ਼ੀ ਲਾਇਸੰਸਾਂ ਦੀ ਗਿਣਤੀ ਦਾ 20 ਫੀਸਦੀ ਬਣਦੇ ਹਨ |