You are here

2 ਸਾਲ ਦੇ ਵਰਕ ਪਰਮਿਟ ਦੀ ਸਹੂਲਤ ਭਾਰਤੀ ਮੂਲ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ-ਉੱਪਲ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

 ਯੂ.ਕੇ.ਸਰਕਾਰ ਵਲੋਂ ਗਰੈਜੂਏਸ਼ਨ ਤੋਂ ਬਾਅਦ 2  ਸਾਲ ਦੇ ਵਰਕ ਪਰਮਿਟ ਦੀ ਦਿੱਤੀ ਸਹੂਲਤ ਦਾ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ | ਇਹ ਵਿਚਾਰ ਯੂ.ਕੇ.ਦੇ ਇੰਮੀਗ੍ਰੇਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਪ੍ਰਗਟ ਕੀਤੇ  ਉਨ੍ਹਾਂ ਕਿਹਾ ਕਿ 2020-21 ਲਈ ਸਰਕਾਰ ਵਲੋਂ ਯੂ.ਕੇ.ਦੀਆਂ ਯੂਨੀਵਰਸਿਟੀਆਂ ਵਿਚ ਡਿਗਰੀ ਕੋਰਸ  ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਦਾ ਵਰਕ ਵੀਜ਼ਾ ਦੇਣ ਦੇ ਐਲਾਨ ਨਾਲ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀ ਬਰਤਾਨੀਆ ਸਰਕਾਰ ਦੀ ਵੈੱਬਸਾਈਟ ਤੋਂ ਸਾਰੀ ਜਾਣਕਾਰੀ ਖ਼ੁਦ ਲੈ ਸਕਦੇ ਹਨ,ਤਾਂ ਕਿ ਉਹ ਕਿਸੇ ਤਰ੍ਹਾਂ ਦੇ ਧੋਖੇ ਤੋਂ ਬਚ ਸਕਣ |