ਮੁੱਲਾਂਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਮੁੱਲਾਂਪੁਰ ਦੇ ਵਾਰਡ ਨੰਬਰ 04 ਅਤੇ 05 ਅੰਦਰ ਨਗਰ ਕੋਂਸਲ ਦੇ ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਉਨ੍ਹਾਂ ਜਿੱਥੇ ਸਮੂਹ ਕਾਂਗਰਸੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਕਿਹਾ ਇਹ ਸਭ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ, ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਹੈ।
ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਨੇ ਕਿਹਾ ਕਿ ਵਿਰੋਧੀ ਤਾਂ ਕਹਿੰਦੇ ਸੀ ਕਿ ਐਂਤਕੀ ਕਾਂਗਰਸ ਪਾਰਟੀ ਦੇ ਪੈਰ ਤੱਕ ਨਹੀਂ ਲੱਗਣੇ, ਕਿਉਂਕਿ ਸੱਤਾਧਾਰੀ ਪਾਰਟੀ, ਅਕਾਲੀ ਦਲ ਅਤੇ ਤੀਜੀ ਧਿਰ ਭਾਜਪਾ ਨੇ ਵੀ ਆਪਣੇ ਸ਼ਹਿਰ ਅੰਦਰ ਪੈਰ ਪਸਾਰ ਲਏ ਹਨ। ਪਰ ਹੋਇਆਂ ਇਨ੍ਹਾਂ ਸਿਆਸੀਆਂ ਪਾਰਟੀਆਂ ਦੇ ਉਲਟ ਇਸ ਵਾਰ ਖੁੱਲ੍ਹ ਕੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤੇ ਹੈ ਤੇ ਰਾਜੇ ਵੜਿੰਗ ਨੂੰ ਪੂਰੇ ਵਿਧਾਨ ਸਭਾ ਹਲਕਾ ਦਾਖਾ ਵਿੱਚੋਂ ਵੱਡੀ ਲੀਡ ਦਿਵਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਵਾਈ ਹੈ। ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਨਾਲ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਤਰਸੇਮ ਕੌਰ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਨੰਬਰ 04 ਅਤੇ 05 ਦੇ ਕਾਂਗਰਸੀ ਵੋਟਰ ਅਤੇ ਸਪੋਟਰ ਹਾਜਰ ਸਨ।