ਕਾਂਗਰਸੀ ਮਹਿਲਾਵਾਂ ਵੱਲੋਂ ਜਰਨਲ ਸੈਕਟਰੀ ਮੈਡਮ ਸਿੱਧੂ ਦੀ ਅਗਵਾਈ ’ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਮੌਜ਼ੂਦਾਂ ਸਮੇਂ ’ਚ ਔਰਤ-ਮਰਦ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ – ਮੈਡਮ ਸਿੱਧੂ  
ਮੁੱਲਾਂਪੁਰ ਦਾਖਾ 08 ਮਾਰਚ ( ਸਤਵਿੰਦਰ ਸਿੰਘ ਗਿੱਲ) ਸਮਾਜ ਅੰਦਰ ਪਹਿਲਾਾਂ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਪਰ ਵਰਤਮਾਨ ਸਮੇਂ ਅੰਦਰ ਔਰਤ ਨੇ ਦੱਸ ਦਿੱਤਾ ਕਿ ਉਹ ਮਰਦ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ, ਫਿਰ ਕਿਉਂ ਅੱਤਿਆਚਾਰ ਅਤੇ ਘਰੇਲੂ ਹਿੰਸਾਂ ਦਾ ਸ਼ਿਕਾਰ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੂਬਾ ਜਰਨਲ ਸੈਕਟਰੀ ਮੈਡਮ ਹਰਵਿੰਦਰ ਕੌਰ ਸਿੱਧੂ ਨੇ ਅੱਜ ਸਥਾਨਕ ਕਸਬੇ ਅੰਦਰ ਕਾਂਗਰਸ ਦੇ ਮੁੱਖ ਦਫਰਤ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਉਪਰੰਤ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਖੁਸ਼ਮਿੰਦਰ ਕੌਰ ਮੁੱਲਾਂਪੁਰ, ਮੈਡਮ ਸਰਬਜੋਤ ਕੌਰ ਬਰਾੜ, ਤਜਿੰਦਰ ਕੌਰ ਰਕਬਾ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਜਸਵਿੰਦਰ ਕੌਰ, ਪ੍ਰਮਿੰਦਰ ਕੌਰ ਦਾਖਾ, ਕਿਰਨਦੀਪ ਕੌਰ, ਸਰਬਜੀਤ ਕੌਰ ਅਤੇ ਕਾਂਗਰਸ ਦੇ ਸਕੱਤਰ ਅਤੇ ਕੈਪਟਨ ਸੰਧੂ ਦੇ ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ ਸਮੇਤ ਹੋਰ ਵੀ ਹਾਜਰ ਸਨ।
              ਮੈਡਮ ਸਿੱਧੂ ਨੇ ਅੱਗੇ ਕਿਹਾ ਕਿ ਮਰਦ ਪ੍ਰਧਾਨ ਨੂੰ ਔਰਤਾਂ ਪ੍ਰਤੀ ਆਪਣੀ ਘਟੀਆਂ ਤਰ੍ਹਾਂ ਦੀ ਮਾਨਸਿਕਤਾ ਸੋਚ ਬਦਲਣ ਦੀ ਲੋੜ ਹੈ, ਦੇਸ਼-ਵਿਦੇਸ਼ਾਂ ਵਿੱਚ ਔਰਤ ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ, ਇਸ ਮੌਕੇ ਉਪਰੋਕਤ ਮਹਿਲਾਵਾਂ ਨੇ ਸ਼ਾਂਝੇ ਤੌਰ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਕੇਕ ਵੀ ਕੱਟਿਆ।   ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਦੀ ਪੰਚੀ ਤੋਂ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਬਿਰਾਜਮਾਨ ਹੈ ਔਰਤ ਹੈ, ਜਿਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਸੰਨ 1857 ਵਿੱਚ ਆਪਣੇ ਹੱਕ-ਹਕੂਕ ਲਈ ਅੰਦੋਲਨ ਕੀਤਾ ਸੀ। ਸਮਾਜ ਅੰਦਰ ਔਰਤਾਂ ਵੱਲੋਂ ਤੌਰ ’ਤੇ ਪਾਏ ਅਮੁੱਲ ਯੋਗਦਾਨ ਦੀ ਸ਼ਲਾਘਾ ਵੀ ਕੀਤੀ।