ਗੋਇਲ ਪਰਿਵਾਰ ਨੂੰ ਸਦਮਾ, ਮਾਤਾ ਬਿਮਲਾ ਦੇਵੀ ਦਾ ਦੇਹਾਂਤ, ਹੋਇਆ ਸਸਕਾਰ

ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ)  ਸਥਾਨਕ ਕਸਬੇ ਦੇ ਨਾਮਵਾਰ ਕਾਰੋਬਾਰੀ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸੱਜਣ ਕੁਮਾਰ ਗੋਇਲ ਦੀ ਸਤਿਕਾਰਯੋਗ ਮਾਤਾ ਬਿਮਲਾ ਦੇਵੀ  ਜੋ ਬੀਤੇ ਕੱਲ੍ਹ ਇਸ ਫਾਨੀ ਸੰਸਾਰ ਤੋਂ ਸਦਾ ਲਈ ਕੂਚ ਕਰਦਿਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਦਾ ਅੰਤਿਮ ਸਸਕਾਰ ਮੰਡੀਂ ਮੁੱਲਾਂਪੁਰ ਦਾਖਾ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਸਪੁੱਤਰਾਂ ਰਮੇਸ ਕੁਮਾਰ ਗੋਇਲ, ਸੱਜਣ ਕੁਮਾਰ ਗੋਇਲ, ਸਤੀਸ਼ ਕੁਮਾਰ ਗੋਇਲ ਨੇ ਚਿਖਾ ਨੂੰ ਅਗਨੀ ਦਿਖਾਈ।
           ਇਸ ਦੁੱਖ ਦੀ ਘੜੀ ਵਿੱਚ ਚੇਅਰਮੈਨ ਬਲੌਰਾ ਸਿੰਘ ਮੁੱਲਾਂਪੁਰ, ਪ੍ਰਧਾਨ ਤੇਲੂ ਰਾਮ ਬਾਂਸਲ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਪ੍ਰਧਾਨ ਅਮਨ ਮੁੱਲਾਂਪੁਰ, ਮੋਹਣ ਸਿੰਘ ਮਾਜਰੀ, ਆੜ੍ਹਤੀ ਕ੍ਰਿਸ਼ਨ ਕੁਮਾਰ ਧੋਤੀ ਵਾਲੇ, ਆੜ੍ਹਤੀ ਸਹਿਦੇਵ, ਆੜ੍ਹਤੀ ਸੁਭਾਸ ਚੰਦ ਗਰਗ, ਆੜ੍ਹਤੀ ਰਮੇਸ ਕੁਮਾਰ, ਸਤਵੀਰ ਗੋਇਲ, ਚੇਅਰਮੈਨ ਸਾਮ ਲਾਲ ਜਿੰਦਲ, ਪ੍ਰਧਾਨ ਸੰਜੂ ਅਗਰਵਾਲ, ਪ੍ਰਧਾਨ ਰਾਕੇਸ ਗਰਗ ਕਾਲਾ, ਦਵਿੰਦਰ ਸਿੰਘ ਲਵਲੀ, ਕਮਲ ਦਾਖਾ, ਬਲਵਿੰਦਰ ਚੌਧਰੀ, ਮਨਪ੍ਰੀਤ ਸਿੰਘ ਬੱਲੂ, ਪੱਤਰਕਾਰ ਰਾਹੁਲ ਗਰੋਵਰ, ਪੱਤਰਕਾਰ ਉਪਦੇਸ਼ ਸਰਾਂ, ਵੇਦ ਪ੍ਰਕਾਸ਼ ਗੋਇਲ, ਰਾਜੀਵ ਰਾਵਨ, ਰਾਜੂ ਧੀਰ, ਜੀਤਾਂ, ਸ਼ੰਮੀ, ਧੀਆਂ ਦਰਸ਼ਨਾ ਅਤੇ ਰੇਨੂੰ ਸਮੇਤ ਨੂੰਹਾਂ ਸੁੰਮਨ ਅਤੇ ਨਿਸ਼ਾ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਹੋਰ ਵੀ ਸ਼ਹਿਰ ਵਾਸੀ ਹਾਜਰ ਸਨ।
            ਮਾਤਾ ਦੇ ਸਪੁੱਤਰ ਸੱਜਣ ਕੁਮਾਰ ਗੋਇਲ ਅਨੁਸਾਰ ਮਾਤਾ ਜੀ ਨਮਿਤ ਸਰਧਾਂਜਲੀ ਸਮਾਗਮ ਤੇ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ 10 ਮਾਰਚ ਦਿਨ ਐਤਵਾਰ ਨੂੰ ਗੁਰਮਤਿ ਭਵਨ ਮੰਡੀਂ ਮੁੱਲਾਂਪੁਰ ਦਾਖਾ ਵਿਖੇ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਹੋਵੇਗਾ।