ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਮੁੱਲਾਂਪੁਰ ਦਾਖਾ 20 ਫਰਵਰੀ (ਸਤਵਿੰਦਰ ਸਿੰਘ ਗਿੱਲ)  ਗੁਰਦੁਆਰਾ ਸ੍ਰੀ ਗੁਰੂ ਭਗਤ ਰਵਿਦਾਸ ਜੀ ਤਪ ਅਸਥਾਨ ਸੰਤ ਬਾਬਾ ਮੱਖਣ ਦਾਸ ਜੀ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਤੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕੀ ਪ੍ਰਧਾਨ ਦਰਸ਼ਨ ਸਿੰਘ ਵਲੋਂ ਸਮੁੱਚੀ ਕਮੇਟੀ, ਸੰਗਤ ਦੇ ਸਹਿਯੋਗ ਨਾਲ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ’ਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਤਰਨ ਦੇ ਵੱਖੋ-ਵੱਖ ਪੜਾਵਾਂ ਉਪਰ ਵੱਖੋ-ਵੱਖ ਕੀਰਤਨੀ ਜੱਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ।
           ਸਿੱਖ ਪੰਥ ਦੇ ਮਹਾਨ ਢਾਡੀ ਭਾਈ ਬਸੰਤ ਸਿੰਘ ਗੁਰਮ ਮਲੇਰਕੋਟਲਾ ਵਾਲੇ ਦੇ ਢਾਡੀ ਜੱਥੇ ਵਲੋਂ ਵਾਰਾਂ ਦਾ ਗਾਇਨ ਕੀਤਾ ਗਿਆ। ਭਾਈ ਅਰਸ਼ਦੀਪ ਸਿੰਘ ਮੋਹੀ ਦੇ ਰਾਗੀ ਜੱਥੇ ਨੇ ਰਸਭਿੰਨੇ ਕੀਰਤਨ ਨਾਲ ਨਾਲ ਆਪਣੀ ਹਾਜਰੀ ਭਰੀ, ਉੱਥੇ ਹੀ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਮਾਤਾ ਰਾਜ ਕੌਰ ਦੀ ਅਗਵਾਈ ’ਚ ਕੀਰਤਨ ਕੀਤਾ। ਨਗਰ ਕੀਰਤਨ ਦਾ ਮੁੱਖ ਪੜਾਅ ਡਾ. ਬੀ.ਆਰ ਅੰਬੇਡਕਰ ਭਵਨ ਮੁੱਲਾਂਪੁਰ ਦਾਖਾ ਵਿਖੇ ਲੱਗਿਆ ਜਿੱਥੇ ਡਾ. ਬੀ.ਆਰ.ਅੰੇਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿਦਆਲ ਸਿੰਘ ਚੋਪੜਾ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ, ਮੀਤ ਪ੍ਰਧਾਨ ਨਿਰਮਲ ਸਿੰਘ, ਸਕੱਤਰ ਬਲਦੇਵ ਸਿੰਘ ਕਲੇਰ, ਖਜਾਨਚੀ ਸੁਖਮਿੰਦਰ ਸਿੰਘ, ਏ.ਐੋੱਸ.ਆਈ ਪ੍ਰੀਤਮ ਸਿੰਘ, ਸੂਬੇ. ਜਸਵੰਤ ਸਿੰਘ ਭੱਟੀ, ਲੈਕਚਰਾਰ ਲਾਲ ਸਿੰਘ, ਖਜਾਨਚੀ ਰਣਜੀਤ ਸਿੰਘ, ਡਾ. ਧਰਮਪਾਲ ਸਿੰਘ ਗਹੌਰ, ਸੋਹਣ ਸਿੰਘ, ਪੱਤਰਕਾਰ ਮਲਕੀਤ ਸਿੰਘ, ਰਤਨ ਸਿੰਘ ਕੈਲਪੁਰ, ਜਸਬੀਰ ਸਿੰਘ ਪਮਾਲੀ, ਡਾ. ਰੁਪਿੰਦਰ ਸਿੰਘ ਸੁਧਾਰ, ਗੁਰਮੇਲ ਸਿੰਘ ਪੰਡੋਰੀ, ਸਰਦਾਰਾ ਸਿੰਘ, ਪਹੋਲਾ ਸਿੰਘ, ਜਸਵੀਰ ਸਿੰਘ, ਰਾਜਪ੍ਰੀਤ ਸਿੰਘ, ਪਿ੍ਰੰ. ਰਾਜਿੰਦਰ ਸਿੰਘ, ਡੀ.ਪੀ.ਆਰ.ਓ ਤੇਜਾ ਸਿੰਘ,  ਊਸ਼ਾ ਰਾਣੀ, ਮਨਦੀਪ ਕੌਰ, ਮਨਪ੍ਰੀਤ ਕੌਰ, ਪ੍ਰਧਾਨ ਖੁਸ਼ਮਿੰਦਰ ਕੌਰ ਮੁੱਲਾਂਪੁਰ, ਗਾਇਕਾ ਲਵਪ੍ਰੀਤ ਕੌਰ, ਗਰੇਵਾਲ ਬੱਦੋਵਾਲ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾ ਪਾਏ ਗਏ । ਨਗਰ ਕੀਰਤਨ ਸਮੇਂ ਸੇਵਾਦਾਰਾਂ ਵਲੋਂ ਸੰਗਤ ਲਈ ਹਰ ਪੜਾਅ ਉਪਰ ਚਾਹ-ਪਕੌੜਿਆਂ ਦੇ ਲੰਗਰ ਲਾਏ ਗਏ। ਸਟੇਜ ਦੀ ਭੂਮਿਕਾ ਜੱਥੇਦਾਰ ਟਹਿਲ ਸਿੰਘ ਜਾਂਗਪੁਰ ਨੇ ਨਿਭਾਈ।