ਸੰਤ ਬਾਬਾ ਦਿਗੰਬਰ ਬਲਰਾਮਪੁਰੀ ਜੀ ਦੀ ਯਾਦ ਵਿੱਚ ਮੰਗਲੀ ਟਾਂਡਾ ਦਾ 8ਵਾਂ ਵਿਸ਼ਾਲ ਛਿੰਝ ਮੇਲਾ ਸਫਲਤਾ ਪੂਰਵਕ ਸੰਪਨ

ਐਨ ਆਰ ਆਈ ਭਰਾਵਾਂ ਸਮੇਤ ਨਗਰ ਪੰਚਾਇਤਾਂ ਮੰਗਲੀ ਟਾਂਡਾ, ਮੰਗਲੀ ਖਾਸ , ਮੰਗਲੀ ਕਾਦਰ ਅਤੇ ਇਲਾਕਾ ਨਿਵਾਸੀਆਂ ਦਾ ਰਿਹਾ ਸੰਪੂਰਨ ਸਹਿਯੋਗ

 ਟਾਂਡਾ, 19 ਨਵੰਬਰ(ਜਨ ਸ਼ਕਤੀ ਨਿਊਜ਼ ਬਿਊਰੋ ) ਪਿੰਡ ਮੰਗਲੀ ਟਾਂਡਾ ਵਿੱਖੇ ਐਨ ਆਰ ਆਈ ਭਰਾਵਾਂ ਅਤੇ ਤਿੰਨੇ ਪਿੰਡਾਂ ਦੀਆਂ ਨਗਰ ਪੰਚਾਇਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦਿਗੰਬਰ ਬਲਰਾਮਪੁਰੀ ਦੀ ਯਾਦ ਵਿੱਚ 8ਵਾਂ ਛਿੰਝ ਮੇਲਾ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ 11ਨਵੰਬਰ ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਸੰਤ ਬਾਬਾ ਮੇਜਰ ਸਿੰਘ ਜੀ ਪੰਜ ਭੈਣੀਆਂ ਦੇ ਰਾਤਰੀ ਦੀਵਾਨਾ ਨਾਲ ਹੋਈ। 13 ਨਵੰਬਰ ਵਿਸ਼ਵਕਰਮਾ ਦਿਵਸ ਮੌਕੇ ਹੋਏ ਇਸ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਪੰਜਾਬ ਭਰ ਵਿੱਚੋਂ ਆਏ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਅਨੰਦ ਨੂੰ ਇਲਾਕੇ ਭਰ ਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਰ ਦਰਸ਼ਕਾਂ ਨੇ ਦੇਰ ਰਾਤ ਤੱਕ ਮਾਣਿਆ।
ਜ਼ਿਕਰਯੋਗ ਹੈ ਇਸ ਖੇਡ ਮੇਲੇ ਵਿੱਚ ਜਿੱਥੇ ਚੋਟੀ ਦੇ ਪਹਿਲਵਾਨ ਸ਼ਾਮਿਲ ਹੋਏ ਓਥੇ ਪੰਜਾਬ ਭਰ ਦੇ ਪਹਿਲਵਾਨੀ ਅਖਾੜੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਰ , ਜਿਨ੍ਹਾਂ ਵਿੱਚ ਅਖਾੜਾ ਮੰਗਲੀ ਟਾਂਡਾ, ਅਖਾੜਾ ਕੁਰਾਲੀ ,ਅਖਾੜਾ ਫਗਵਾੜਾ ,ਆਲਮਗੀਰ ਅਤੇ ਮੁੱਲਾਂਪੁਰ, ਅਖਾੜਾ ਬਾਬਾ ਫਲਾਹੀ (ਸ਼ੇਰ ਕਲਾਂ ਬੇਟ) ,ਅਖਾੜਾ ਚਮਕੌਰ ਸਾਹਿਬ, ਅਖਾੜਾ ਮਾਛੀਵਾੜਾ , ਜਲੰਧਰ , ਗਰਚਾ , ਤੇ ਮਾਛੀਆਂ । ਅਖਾੜਾ ਪੰਮਾ ਪਹਿਲਵਾਨ ਤੇ ਹਰਬਿੰਦਰ ਪਹਿਲਵਾਨ ਆਲਮਗੀਰ। ਅਖਾੜਾ ਮੁਕੰਦਪੁਰ ਨਵਾਂਸ਼ਹਿਰ , ਮਾਲੋ ਮਜ਼ਾਰਾ , ਚੱਕ ਦਾਨਾ  ਨਵਾਂ ਸ਼ਹਿਰ ,ਅਖਾੜਾ ਭੂਆ ਦਮੜੀ ਫਗਵਾੜਾ, ਮੁਕੰਦਪੁਰ ਤੇ ਦੋਰਾਹਾ ਅਖਾੜੇ ਦੇ ਪਹਿਲਵਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਲੱਖਾਂ ਦੇ ਇਨਾਮਾਂ ਵਾਲੇ ਇਸ ਛਿੰਝ ਮੇਲੇ ਵਿੱਚ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਪ੍ਰਿੰਸ ਕੁਰਾਲੀ ਤੇ ਵਿਚਕਾਰ ਹੋਈ ਜਿਸ ਵਿੱਚ ਪ੍ਰਿਤਪਾਲ ਜੇਤੂ ਰਿਹਾ। ਦੂਜੇ ਨੰਬਰ ਦੀ ਝੰਡੀ ਸੂਰਜਲ ਫਗਵਾੜਾ ਤੇ ਸ਼ੰਮੀ ਲੁਧਿਆਣਾ ਵਿਚਕਾਰ ਹੋਈ ਜਿਸ ਵਿਚ ਪਹਿਲਵਾਨ ਸੂਰਜਲ ਨੂੰ ਜੇਤੂ ਕਰਾਰ ਦਿੱਤਾ ਗਿਆ। ਤੀਜੇ ਦਰਜੇ ਦੀ ਝੰਡੀ ਬਰਾਬਰ ਰਹੀ ਜਿਸ ਵਿਚ ਮੰਕਰਣ ਡੂਮਛੇੜੀ ਅਤੇ ਗੁਰਨਾਮ ਮਾਛੀਵਾੜਾ ਪਹਿਲਵਾਨ ਸ਼ਾਨਾ ਵਾਂਗ ਅੰਤ ਤੱਕ ਭਿੜਦੇ ਰਹੇ।
ਜ਼ਿਕਰਯੋਗ ਹੈ ਕਿ ਇਸ ਛਿੰਝ ਮੇਲੇ ਵਿੱਚ ਇਲਾਕੇ ਦੀਆਂ ਹੋਰ ਸਨਮਾਨਯੋਗ ਸ਼ਖਸ਼ੀਅਤਾਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਰਾਸ਼ਟਰੀ ਨੇਤਾ ਗੁਰਨਾਮ ਸਿੰਘ ਚੜੂਨੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਇਸ ਛਿੰਝ ਮੇਲੇ ਨੂੰ ਐਨ ਆਰ ਆਈ ਭਰਾਵਾਂ ,ਨਗਰ ਪੰਚਾਇਤਾਂ ਅਤੇ ਸਵਰਗਵਾਸੀ ਕਾਬਲ ਪਹਿਲਵਾਨ ਅਤੇ ਸ਼ਾਮ ਸਿੰਘ ਪਹਿਲਵਾਨ ਦੇ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੇਲੇ ਦੀ ਪਰਬੰਧਕ ਕਮੇਟੀ ਵਿੱਚ ਸ਼ਾਮਿਲ ਨਿਹਾਲ ਸਿੰਘ ਯੂ ਕੇ, ਗੁਰਮੇਲ ਸਿੰਘ, ਮਾਸਟਰ ਹਰਦੀਪ ਸਿੰਘ, ਐਡਵੋਕੇਟ ਹਰਨੇਕ ਸਿੰਘ, ਬੱਗਾ ਪਹਿਲਵਾਨ , ਸ਼ਨੀ ਪਹਿਲਵਾਨ ,ਵਿੱਕੀ ਕੋਚ , ਤਰਸੇਮ ਮਿਸਤਰੀ , ਸ਼ਾਮ ਮਿਸਤਰੀ ,ਹਰਪਾਲ ਬਿੱਟੂ ,ਗੁਰਦਿਆਲ ਸਿੰਘ ਕਾਲਾ, ਸੋਨੀ ਬੁ ਪਿਓਰ ਪੰਜਾਬੀ ਚੈਨਲ ਅਤੇ ਮੇਹਰ ਸਟੂਡੀਓ ਵਲੋਂ ਕੀਤਾ ਗਿਆ