ਆਪ ਦੇ ਨੌਜਵਾਨ ਆਗੂ ਦੇ ਕਹਿਣ ਤੇ ਉੱਠਿਆ ਧਰਨਾ
ਲੁਧਿਆਣਾ 18 ਫਰਵਰੀ ( ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਆਉਂਦੇ ਇਲਾਕਾ ਰਾਮ ਨਗਰ ਮਾਰਕੀਟ , ਵਾਰਡ ਨੰ: 45 ਵਿਖੇ ਨਜਾਇਜ਼ (ਗਲਤ) ਤਰੀਕੇ ਨਾਲ਼ ਲਗਾਏ ਗਏ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਨੇ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਇਸ ਟਾਵਰ ਨੂੰ ਤੁਰੰਤ ਇਸ ਜਗ੍ਹਾ ਤੋਂ ਹਟਾਇਆ ਜਾਵੇ। ਧਰਨੇ ਵਾਲੀ ਜਗ੍ਹਾ ਪਹੁੰਚੇ 'ਆਪ' ਦੇ ਨੌਜਵਾਨ ਆਗੂ ਅਰਸ਼ ਬਿੱਲਾ ਨੇ ਧਰਨਾਕਾਰੀਆਂ ਦੀ ਸਾਰੀ ਗੱਲਬਾਤ ਸੁਣ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਇਹ ਟਾਵਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਾਤ ਦੇ ਹਨੇਰੇ ਵਿੱਚ ਲਗਾਇਆ ਗਿਆ ਹੈ। ਅਰਸ਼ ਬਿੱਲਾ ਨੇ ਦੱਸਿਆ ਕਿ ਇਹ ਟਾਵਰ ਬਗੈਰ ਕਿਸੇ ਸਰਕਾਰੀ ਪ੍ਰਮਿਸ਼ਨ (ਇਜਾਜ਼ਤ) ਤੋਂ ਲਗਾਇਆ ਗਿਆ ਹੈ। ਜਿਸ ਦੀ ਜਾਣਕਾਰੀ ਸੰਬੰਧਿਤ ਜੋਨਲ ਕਮਿਸ਼ਨਰ ਤੋਂ ਲਈ ਜਾ ਚੁੱਕੀ ਹੈ। ਬਿੱਲਾ ਨੇ ਦੱਸਿਆ ਕਿ ਇਸ ਦੀ ਇਤਲਾਹ ਤੇ ਦਰਖਾਸਤ ਸੰਬੰਧਿਤ ਪੁਲਿਸ ਮਹਿਕਮੇ ਨੂੰ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਾਵਰ ਲੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਮਕਾਨ ਮਾਲਕਾਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਤੇ ਇਲਾਕਾ ਨਿਵਾਸੀਆਂ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਗਲਤ ਤਰੀਕੇ ਨਾਲ ਲੱਗੇ ਟਾਵਰ ਨੂੰ ਜਲਦ ਇਸ ਜਗ੍ਹਾ ਤੋਂ ਹਟਵਾਇਆਂ ਜਾਵੇਗਾ। ਫੋਟੋ: 'ਆਪ' ਦੇ ਨੋਜਵਾਨ ਆਗੂ ਅਰਸ਼ ਬਿੱਲਾ ਨੂੰ ਟਾਵਰ ਹਟਾਉਣ ਲਈ ਮੰਗ ਪੱਤਰ ਦਿੰਦੇ ਹੋਏ ਇਲਾਕਾ ਨਿਵਾਸ