ਲੁਧਿਆਣਾ 29 ਅਕਤੂਬਰ (ਗੁਰਕੀਰਤ ਸਿੰਘ) ਸਥਾਨਕ ਵਾਰਡ ਨੰ 52 ਦੇ ਅਧੀਨ ਪੈਂਦੇ ਇਲਾਕੇ ਮਨਜੀਤ ਨਗਰ ਵਿਖੇ ਪੀਪਲਜ਼ ਵੈਲਫੇਅਰ ਕੌਂਸਲ ਵੱਲੋਂ ਵੈਦ ਪਰਿਵਾਰ ਦੇ ਸਹਿਯੋਗ ਨਾਲ ਕੌਂਸਲ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਭਾਵਾਧਸ ਦੇ ਵੀਰ ਅਜੈ ਸਭਰਵਾਲ ਮੁੱਖ ਮਹਿਮਾਨ ਵਜੋਂ ਪੁੱਜੇ , ਸਮਾਗਮ ਦੀ ਪ੍ਰਧਾਨਗੀ ਲੋਕ ਇੰਨਸਾਫ ਪਾਰਟੀ ਐਸ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਰਜੇਸ਼ ਖੋਖਰ ਨੇ ਕੀਤੀ । ਇਸ ਮੋਕੇ ਆਪਣੇ ਸੰਬੋਧਨ ਚ ਬੋਲਦਿਆਂ ਸ ਰੰਧਾਵਾ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਮਹਾਰਾਜ ਦੇ ਦੱਸੇ ਮਾਰਗ ਤੇ ਚਲਦਿਆਂ ਲੋਕ ਭਲਾਈ ਦੇ ਕਾਰਜ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਅਤੇ ਕੋਮ ਦੀ ਸੇਵਾ ਕਰਨ । ਇਸ ਮੋਕੇ ਰਾਜ ਕੁਮਾਰ ਵੈਦ, ਕਿਰਨ ਵੈਦ ਅਤੇ ਗੋਰਿਸ਼ ਵੈਦ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਦੇਸਰਾਜ , ਸੁਰੇਸ਼ ਕੁਮਾਰ ਕਾਕਾ ਰਜਿੰਦਰ ਖੋਖਰ ਅਰੁਨ ਸਿਧੂ ਸੰਨੀ ਪਬਮੇ ,ਵਿਨੈ ਸਭਰਵਾਲ ,ਰਵੀ ਭੱਟੀ, ਵਿਸ਼ਾਲ ਸੋਨੂੰ , ਮਨਪ੍ਰੀਤ ਸਿੰਘ ਫਰਵਾਲੀ, ਸੋਰਵ , ਸਾਹਿਹ, ਮਾਸਟਰ ਦਿਵਿਆਂਸ ਸਭਰਵਾਲ ਆਸ਼ਮੀ ਵੈਦ ਪਲਵੀ ਵੈਦ ,ਗੀਤਿਕਾ ਵੈਦ ,ਮਨਦੀਪ ਕੋਰ ਰੰਧਾਵਾ ਅਤੇ ਕੁੰਵਰ ਪ੍ਰਤਾਪ ਸਿੰਘ ਰੰਧਾਵਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਪੀਪਲਜ਼ ਵੈਲਫੇਅਰ ਕੌਂਸਲ ਅਤੇ ਵੈਦ ਪਰਿਵਾਰ ਵੱਲੋਂ ਕਰਵਾਏ ਸਮਾਗਮ ਦੋਰਾਨ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਗੁਰਦੀਪ ਸਿੰਘ ਰੰਧਾਵਾ , ਵੀਰ ਅਜੈ ਸਭਰਵਾਲ ਅਤੇ ਰਾਜ ਕੁਮਾਰ ਵੈਦ ।