ਆਰ.ਐੱਸ.ਐੱਸ ਵੱਲੋਂ ਕਰੇ ਹਮਲਿਆਂ ਦਾ ਠੋਕਵਾਂ ਜੁਆਬ ਦੇਵਾਂਗੇ-ਮਨਜੀਤ ਧਨੇਰ।

ਬਰਨਾਲਾ-ਮਹਿਲ ਕਲਾਂ-ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਟੋਲ ਪਲਾਜ਼ਾ ਤੇ ਲਗਾਤਾਰ ਚੱਲ ਰਹੇ ਕਿਸਾਨੀ ਸਘੰਰਸ਼ ਦਿੱਲੀ ਵਿੱਚ ਸਘੰਰਸ਼ ਕਰ ਰਹੇ ਕਿਸਾਨਾਂ ਉੱਪਰ ਕੀਤੇ ਗਏ ਹਮਲੇ ਨੂੰ ਨਿੰਦਣਯੋਗ ਘਟਨਾ ਦੱਸਿਆ ਗਿਆ। ਇਸ ਵੇਲ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੂਬਾ ਭਾਕਿਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਦੋ ਸੌ ਵਿਆਕਤੀਆਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਆਉਣ ਦੇਣਾ ਅਤੇ ਕਿਸਾਨਾਂ ਨਾਲ ਆ ਕਿ ਹੱਥੋਂ ਪਾਈ ਕਰਨਾ ਤੇ ਸਾਡੇ ਟੈਂਟ ਪਾੜਣੇ ਇਹ ਸਭ ਏਜੰਸੀਆਂ ਨਾਲ ਮਿਲੀਭੁਗਤ ਨਾਲ ਹੋ ਰਿਹਾ ਹੈ। ਪਰ ਸਾਡੇ ਕਿਸਾਨ ਅਤੇ ਮਜਦੂਰ ਭਰਾ ਸ਼ਾਤੀ ਮਈ ਸਘੰਰਸ਼ ਕਰ ਰਹੇ ਹਨ ਅਤੇ ਇਹ ਤਿੰਨੋਂ ਕਾਨੂੰਨ ਰੱਦ ਹੋਣ ਤੱਕ ਇਸੇ ਤਰ੍ਹਾਂ ਹੀ ਸਘੰਰਸ਼ ਕਰਦੇ ਰਹਿਣਗੇ, ਉਹਨਾਂ ਕਿਹਾ ਕਿ ਸਘੰਰਸ਼ ਕਰ ਰਹੇ ਸਾਡੇ ਭਰਾਵਾਂ ਤੇ ਆਰ.ਐੱਸ,ਐੱਸ ਦੇ ਹਮਲਿਆਂ ਦਾ ਜੁਆਬ ਠੋਕ ਕਿ ਦੇਵਾਂਗਾ। ਅਸੀਂ ਜਦ ਘਰਾਂ ਤੋਂ ਨਿਕਲੇ ਸੀ ਤਾਂ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕਿ ਤੁਰੇ ਸੀ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਨੂੰ ਚਾਹੇ ਜਿੰਨੀਆਂ ਸ਼ਹੀਦੀਆਂ ਦੇਣੀਆਂ ਪੈਣਗੀਆਂ ਉਹ ਦੇਵਾਂਗੇ ਪਰ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹੱਟਾਗੇਂ। ਕਿਸਾਨੀ ਸਘੰਰਸ਼ ਵਿੱਚ 26 ਜਨਵਰੀ ਨੂੰ ਟਰੈਕਟਰ ਪਲਟਣ ਕਰਕੇ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰ ਨਾਲ ਭਾਕਿਯੂ ਨਾਲ ਖੜੀਆਂ ਹਨ ਤੇ ਉਸ ਨੌਜਵਾਨ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਵੇਲ਼ੇ ਉਹਨਾਂ ਨੇ ਰਾਸ਼ਟਰਪਤੀ ਵੱਲੋਂ ਅਪਣੇ ਬਿਆਨ ਵਿੱਚ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਇਸ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਦੱਸਿਆ ਕਿ ਜੋ ਕਿਸਾਨ 26 ਜਨਵਰੀ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਰਹੇ ਨੇ ਉਹ ਸਿਰਫ 26 ਜਨਵਰੀ ਦੀ ਪਰੇਡ ਲਈ ਹੀ ਦਿੱਲੀ ਆਏ ਸਨ ਉਹ ਵਾਪਿਸ ਜਾ ਰਹੇ ਹਨ। ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਪਹਿਲਾਂ ਵਾਲਾ ਹੀ ਜੋਸ਼ ਹੈ ਅਤੇ ਕਾਨੂੰਨ ਰੱਦ ਹੋਣ ਤੱਕ ਟਿਕ ਕਿ ਨਹੀਂ ਬੈਠਣਗੇ। ਇਸ ਵੇਲ਼ੇ ਸਟੇਜ਼ ਤੇ ਵੱਖ- ਵੱਖ ਬੁਲਾਰੇ ਮੰਗਤ ਸਿੱਧੂ, ਜੱਥੇਦਾਰ ਅਜਮੇਰ ਸਿੰਘ, ਜੱਗਾ ਸਿੰਘ ਛਾਪਾ, ਮਾਸਟਰ ਗੁਰਮੇਲ ਸਿੰਘ ਠੁੱਲੀਵਾਲ, ਮਲਕੀਤ ਸਿੰਘ ,ਜਗਤਾਰ ਸਿੰਘ ਕਲਾਲਮਾਜਰਾ , ਮਾਸਟਰ ਸੋਹਣ ਸਿੰਘ, ਗੁਰਪ੍ਰੀਤ ਕੌਰ ਕੁਰੜ, ਹਰਪ੍ਰੀਤ ਸਿੰਘ ਛੀਨੀਵਾਲ, ਸਰਪੰਚ ਜਸਪ੍ਰੀਤ ਸਿੰਘ ਅਮਲਾ ਸਿੰਘ ਵਾਲਾ, ਪਰਮਜੀਤ ਕੌਰ ਭੱਠਲ, ਗੁਰਦੀਪ ਸਿੰਘ ਟਿਵਾਣਾ, ਜਸਵੀਰ ਕੌਰ ਟਿਵਾਣਾ, ਅਮਨ ਕੌਰ, ਜਸਵੰਤ ਕੌਰ ਟਿਵਾਣਾ, ਸਵਰਨਜੀਤ ਕੌਰ ਭੱਠਲ ਆਦਿ ਬੁਲਾਰਿਆਂ ਨੇ ਅਪਣੀ ਹਾਜਰੀ ਲਗਵਾਈ।