'ਸਰਾਭਾ 'ਫਿਲਮ ਦੇ ਨਿਰਦੇਸ਼ਕ ਕਵੀ ਰਾਜ ਸਰਾਭੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ ਤੇ ਦਿੱਤਾ ਸਨਮਾਨ

'ਸਰਾਭਾ' ਫਿਲਮ 3 ਨਵੰਬਰ ਤੋਂ ਪੂਰੀ ਦੁਨੀਆ 'ਚ ਹੋਵੇਗੀ ਰਿਲੀਜ਼ : ਕਵੀ ਰਾਜ /ਅੰਮ੍ਰਿਤ ਸਰਾਭਾ

ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ  ਸਿੰਘ ਗਿੱਲ) ਗਦਰ ਪਾਰਟੀ ਦੇ ਨਾਇਕ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਤੇ ਬਣੀ ਫਿਲਮ ‘ਸਰਾਭਾ, ਦੇ ਲੇਖਕ ਤੇ ਡਾਇਰੈਕਟਰ ਕਵੀ ਰਾਜ, ਪੇਸ਼ਕਰਤਾ ਅੰਮ੍ਰਿਤਪਾਲ ਸਿੰਘ ਸਰਾਭਾ ਕਨੇਡਾ, ਅਦਾਕਾਰ ਮਲਕੀਤ ਰੌਣੀ ਅਤੇ ਮੁੱਖ ਅਦਾਕਾਰ ਜਪਤੇਜ ਸਿੰਘ ਸਰਾਭਾ ਦੇ ਪਿਤਾ ਸਵਰਨ ਸਿੰਘ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਪ੍ਰਧਾਨ ਬਲਦੇਵ ਸਿੰਘ ਦੇਵ ਸਰਾਭਾ,ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਰਾਭਾ ਅਤੇ ਨਗਰ ਨਿਵਾਸੀਆਂ ਵਲੋਂ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਕਵੀਰਾਜ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਤੋਂ ਇਲਾਵਾ ਫ਼ਿਲਮ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੌਰਾਨ ਸਰਾਭਾ ਫਿਲਮ ਦਾ ਟ੍ਰੇਲਰ ਅਤੇ ਕੁਝ ਗੀਤਾਂ ਦਾ ਵੀਡੀਓਜ਼ ਵੀ ਵੱਡੀ ਸਕਰੀਨ ਰਾਂਹੀ ਪਲੇਅ ਕਰਕੇ ਪਿੰਡ ਵਾਸੀਆਂ ਨੂੰ ਦਿਖਾਇਆ ਗਿਆ। ਸਰਾਭਾ ਫ਼ਿਲਮ ਪ੍ਰਮੁੱਖ ਅੰਸ ਦੇਖ ਕੇ ਪੂਰੇ ਪਿੰਡ ਵਾਸੀਆਂ ਦੇ ਅੱਖਾਂ ਵਿੱਚੋਂ ਅਥਰੂ ਆਉਣੇ ਸ਼ੁਰੂ ਹੋ ਗਏ। ਲੋਕਾਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਕਵੀ ਰਾਜ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਅਤੇ ਸ਼ਹਾਦਤ ਤੇ ਅਧਾਰਿਤ ਫਿਲਮ ਤਿਆਰ ਕੀਤੀ ਹੈ, ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਅਤੇ ਬੱਚੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਮੋਬਾਇਲ ਫੋਨ ਰਾਂਹੀ ਸਿਰਫ ਕਾਰਟੂਨ ਦੇਖਣ 'ਚ ਲਿਪਤ ਹੋ ਰਹੇ ਹਨ, ਜਿਸ ਲਈ ਅਸੀਂ ਬੱਚਿਆਂ ਦੇ ਘਰਦਿਆਂ ਨੂੰ ਜਿਆਦਾਤਰ ਕਸੂਰਵਾਰ ਮੰਨਦੇ ਹਾਂ।ਉਹਨਾਂ ਕਿਹਾ ਕਿ ਇਸ ਫਿਲਮ ਨੂੰ ਮੁਕੰਮਲ ਕਰਨ 'ਚ 5 ਸਾਲ ਦਾ ਸਮਾਂ ਲੱਗਿਆ ਹੈ, ਪਰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਮਹਾਨ ਗਦਰੀ ਬਾਬਿਆਂ ਨੂੰ ਸਮਰਪਿਤ ਫਿਲ਼ਮ ਬਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਫਿਲਮ ਦੇ ਨਿਰਮਾਤਾ ਅੰਮ੍ਰਿਤਪਾਲ ਸਿੰਘ ਸਰਾਭਾ ਕਨੇਡਾ, ਅਦਾਕਾਰ ਮਲਕੀਤ ਰੌਣੀ, ਅਜੀਤ ਸਿੰਘ ਸਰਾਭਾ ਨੇ ਪਿੰਡਾਂ ਦੀਆਂ ਪੰਚਾਇਤਾਂ, ਸਪੋਰਟਸ ਕਲੱਬਾਂ, ਧਾਰਮਿਕ ਅਤੇ ਇਨਕਲਾਬੀ, ਸੱਭਿਆਚਾਰਕ ਸੰਸਥਾਵਾਂ, ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲੀ ਬੱਚਿਆਂ ਨੂੰ ਇਹ ‘ਸਰਾਭਾ, ਫਿਲ਼ਮ ਜਰੂਰ ਦਿਖਾ ਕੇ ਲਿਆਉਣ ਤਾਂ ਜੋ ਬੱਚਿਆਂ ਨੂੰ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਗਦਰ ਪਾਰਟੀ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।ਇਸ ਮੌਕੇ ਹਲਕਾ ਦਾਖਾ ਦੇ ਆਪ ਪਾਰਟੀ ਤੋਂ ਇੰਚਾਰਜ ਕੇ.ਐਸ ਕਾਂਗ, ਸੁਖਮਿੰਦਰ ਸਿੰਘ ਸੁੱਖਾ, ਸਰਾਭਾ ਮੰਚ ਤੇ ਸਤਿੰਦਰ ਖੰਡੂਰ ਪ੍ਰੈਸ ਸਕੱਤਰ, ਡਾ: ਹਰਪ੍ਰੀਤ ਸਿੰਘ ਸਰਾਭਾ,ਕੁਲਜੀਤ ਸਿੰਘ ਭੰਵਰਾ ਜਰਨਲ ਸਕੱਤਰ, ਪਰਮਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਸਰਾਭਾ, ਨਿੱਕਾ ਹਲਵਾਈ, ਲੱਕੀ ਅੱਬੂਵਾਲ, ਭੋਲਾ ਸਿੰਘ ਸਰਾਭਾ, ਅਨਿਲ ਕੁਮਾਰ 'ਰਵੀ ਲਲਤੋਂ, ਕਰਨਲ ਮਨਦੀਪ ਸਿੰਘ ਸਰਾਭਾ, ਅਰਮਾਨ ਸਰਾਭਾ, ਸ਼ਾਨ ਸਰਾਭਾ, ਰਿੰਕੂ ਰੰਗੂਵਾਲ, ਮਨਜੀਤ ਸਿੰਘ ਚੰਡੀਗੜ, ਅਮਰ ਸਿੰਘ , ਦਵਿੰਦਰ ਸਿੰਘ ਸਰਾਭਾ, ਪੰਚ ਪ੍ਰਦੀਪ ਸਿੰਘ, ਅਮਤੋਜ ਸਿੰਘ, ਬਿੰਦੂ ਸਰਾਭਾ, ਗੁਰਸੇਵਕ ਸਿੰਘ, ਪੱਤਰਕਾਰ ਤਰਲੋਚਨ ਸਿੰਘ, ਰਵੀ ਰਾਣਾ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵੰਤ ਸਿੰਘ ਆਦਿ ਹਾਜਰ ਸਨ।