ਜਗਰਾਉ 17 ਅਗਸਤ (ਅਮਿਤਖੰਨਾ)ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਵੇਦ ਵ੍ਰਤ ਪਲਾਹ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟਰ ਸਕੂਲ ਸਹੋਦਿਆ ਚੈੱਸ ਕੌਪੀਟੀਸ਼ਨ ਸ੍ਰੀ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਖੁਰਦ ਮਿਤੀ 11 ਅਤੇ 12 ਜੁਲਾਈ ਨੂੰ ਕਰਵਾਇਆ ਗਿਆ। ਜਿਸ ਵਿੱਚ 25 ਤੋਂ ਵੱਧ ਸਕੂਲਾਂ ਦੇ ਭਾਗ ਲਿਆ। ਉਸ ਵਿੱਚ ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਅੰਡਰ -14ਮੁੰਡਿਆਂ ਵਿੱਚ ਭਵਿੱਯਾ ਬਾਂਸਲ, ਸਪਰਸ਼ ਸਿੰਗਲਾ, ਅਗਮਪ੍ਰੀਤ ਸਿੰਘ ਕੈਂਥ ਅਤੇ ਨਿਕੁੰਜ ਬਾਂਸਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਕੁੜੀਆਂ ਆਇਰਾ ਬਾਂਸਲ, ਪਰੁਲ ਚੋਪੜਾ, ਏਂਜਲ ਗੋਇਲ ਅਤੇ ਏਂਜਲ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਮੰਨਤ ਬਾਂਸਲ, ਕਿੰਜ਼ਲ ਸ਼ਰਮਾ, ਹਰਚਰਨ ਕੌਰ ਅਤੇ ਹਰਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਮੁੰਡਿਆਂ ਵਿੱਚ ਰੂਸ਼ਲ ਗਰਗ, ਅਰੂਸ ਬਾਂਸਲ, ਲੋਕੇਸ਼ ਗੁਪਤਾ ਅਤੇ ਪਰਿਆਗ ਮਲਹੋਤਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਲ ਓਵਰ ਟਰਾਫ਼ੀ ਆਪਣੇ ਨਾਮ ਕਰਵਾ ਲਈ। ਇਸ ਤੋਂ ਇਲਾਵਾ ਕੈਰਮ ਬੋਰਡ ਵਿੱਚ ਅੰਡਰ -14 ਪਲਕ ਗਰੋਵਰ, ਵੀਰ ਇੰਦਰ ਕੌਰ, ਲਵਿਸ਼ ਸ਼ਰਮਾ ਅਤੇ ਹਰਿੰਦਰ ਪਾਲ ਸਿੰਘ ਅੰਡਰ-17 ਗੁਨੀਕਾ ਨਿਜ਼ਾਵਨ, ਯਸ਼ਿਕਾ ਗਰਗ, ਨੀਲਭ ਸੋਨੀ ਅਤੇ ਪਾਰਥ ਕਤਿਆਲ ਨੇ ਵਧੀਆ ਕਾਰਗੁਜ਼ਾਰੀ ਕੀਤੀ। ਇਸ ਮੌਕੇ ਤੇ ਪ੍ਰਿੰਸਿਪਲ ਸ੍ਰੀ ਵੇਦਵ੍ਤ ਪਲਾਹ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਗੋਲਡ ਮੈਡਲ ਪਹਿਨਾ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਭਵਿੱਖ ਵਿੱਚ ਹੋਰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਤੇ ਸਕੂਲ ਦੇ ਡੀ.ਪੀ. ਹਰਦੀਪ ਸਿੰਘ ਬਿੰਜਲ, ਡੀ.ਪੀ. ਸੁਰਿੰਦਰ ਪਾਲ ਵਿੱਜ ਅਤੇ ਡੀ.ਪੀ. ਜਗਦੀਪ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।