ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੀ ਮੀਟਿੰਗ ਡਾ. ਅੰਬੇਡਕਰ ਭਵਨ ਵਿਖੇ ਹੋਈ

ਮੁੱਲਾਂਪੁਰ ਦਾਖਾ 13 ਅਗਸਤ ( ਸਤਵਿੰਦਰ ਸਿੰਘ ਗਿੱਲ) - ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੀ ਮੀਟਿੰਗ ਸਥਾਨਕ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਪ੍ਰਧਾਨ ਗੁਰਮੁਖ ਸਿੰਘ ਬੁਢੇਲ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਘਮਨੇਵਾਲ, ਮੀਤ ਪ੍ਰਧਾਨ ਪਰੇਮ ਸਿੰਘ ਅਤੇ ਸੂਬਾ ਸਕੱਤਰ ਮੇਵਾ ਸਿੰਘ ਸਲੇਮਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫੈਡਰੇਸ਼ਨ ਨਾਲ ਸਬੰਧਤ ਜਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਅਣਥੱਕ ਸੇਵਾਦਾਰ ਸ਼ਾਮਲ ਹੋਏ। ਵਿਸ਼ੇਸ ਤੌਰ ’ਤੇ ਮੀਟਿਗ ਵਿੱਚ ਮੇਵਾ ਸਿੰਘ ਕੁਲਾਰ ਨੇ ਸ਼ਿਰਕਤ ਕੀਤੀ। 
            ਮੀਟਿੰਗ ਦੌਰਾਨ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਆਗੂਆਂ ਨੇ ਅੱਗੇ ਨਾਲੋਂ ਹੋਰ ਬਿਹਤਰੀ ਲਈ ਫੈਡਰੇਸ਼ਨ ਨੂੰ ਚਲਾਉਮ ਲਈ ਆਪਣੇ ਸੁਝਾਅ ਰੱਖੇ। ਫੈਡਰੇਸ਼ਨ ਵੱਲੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਕੇ ਉਨ੍ਹਾਂ ਆਈ.ਪੀ.ਸੀ. ਕੇਡਰ ਜਾਂ ਹੋਰ ਵਿਭਾਗਾਂ ਲਈ ਕੌਰਸ ਕਰਵਾਉਣ ਲਈ ਜੋ ਜਮੀਨੀ ਪਿੰਡ ਭਨੋਹੜ ਵਿਖੇ ਖ੍ਰੀਦੀ ਜਮੀਨ ਸਬੰਧੀ ਅਹਿਮ ਵਿਚਾਰਾਂ ਹੋਈਆਂ। ਜਿਸਦਾ ਖੁਲਾਸਾ ਤੇ ਤਸਵੀਰ ਸਾਫ ਕਰਦਿਆ ਮੇਵਾ ਸਿੰਘ ਕੁਲਾਰ ਨੇ ਕਿਹਾ ਕਿ ਉਨ੍ਹਾਂ ਦਾ ਜੋ ਸੁਪਨਾ ਫੈਡਰੇਸ਼ਨ ਆਗੂਆ ਨਾਲ ਮਿਲਕੇ ਵਿਦਿਆਰਥੀਆਂ ਦੇ ਭਵਿੱਖ ਲਈ ਜੋ ਕੋਚਿੰਗ ਇੰਸਟੀਚਿਊਟ ਖੋਲ੍ਹਣ ਦਾ ਸੀ ਉਹ ਜਲਦੀ ਪੂਰਾ ਹੋ ਜਾਵੇਗਾ,ਪਰ ਉਨ੍ਹਾਂ ਅਜੇ 20-25 ਦਿਨ ਰੁਝੇਵਾ ਹੋਣ ਕਰਕੇ ਇਸ ਵੱਲ ਅਜੇ ਧਿਆਨ ਨਹੀਂ ਦੇਣਗੇ। ਉਨ੍ਹਾਂ ਫੈਡਰੇਸ਼ਨ ਨੂੰ ਵਿਸਵਾਸ਼ ਦੁਆਇਆ ਕਿ ਉਹ ਆਪਸ ਵਿੱਚ ਏਕੇ ਦਾ ਸਬੂਤ ਦੇਣ ਉਹ ਤਾਂ ਇਸ ਤੋਂ  ਵੱਧ ਹੋਰ ਕੁੱਝ ਕਰਨ ਦਾ ਸੰਕਲਪ ਕਰੀ ਬੈਠੇ ਹਨ। ਇਸ ਮੌਕੇ ਫੈਡਰੇਸ਼ਨ ਆਗੂਆਂ ਗੁਰਮੁਖ ਸਿੰਘ ਬੁਢੇਲ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਘਮਨੇਵਾਲ, ਮੀਤ ਪ੍ਰਧਾਨ ਪਰੇਮ ਸਿੰਘ ਅਤੇ ਸੂਬਾ ਸਕੱਤਰ ਮੇਵਾ ਸਿੰਘ ਸਲੇਮਪੁਰ ਸਮੇਤ ਸਮੁੱਚੇ ਸੇਵਾਦਾਰਾਂ ਨੇ ਮੇਵਾਸ ਸਿੰਘ ਕੁਲਾਰ ਦੀ ਸਲਾਘਾ ਕਰਦਿਆ ਕਿਹਾ ਕਿ ਆਪਸੀ ਮੱਤਭੇਦ ਭੁਲਾ ਕੇ ਉਹ ਵੀ ਉਨ੍ਹਾਂ ਨਾਲ ਹਨ ਤੇ ਇਸ ਸੈਂਟਰ ਨੂੰ ਬਣਾਉਣ ਲਈ ਦਿਨ-ਰਾਤ ਜੀ-ਜਾਨ ਕਰ ਦੇਣਗੇ।
             ਇਸ ਮੌਕੇ ਬਿੱਕਰ ਸਿੰਘ ਨੱਤ, ਸਾਬਕਾ ਸਰਪੰਚ ਮਨਜੀਤ ਸਿੰਘ ਘਮਨੇਵਾਲ, ਮਾ. ਬਲਵੀਰ ਸਿੰਘ ਬਾਸੀਆ, ਸੁਖਦੇਵ ਸਿੰਘ ਹੈਪੀ, ਬਲਵੀਰ ਸਿੰਘ ਪੌਹੀੜ ਸਮੇਤ ਹੋਰਨਾਂ ਨੇ ਆਪਣੇ ਸੁਝਾਅ ਰੱਖੇ। ਹਾਜਰੀਨ ’ਚ ਸੁਰਜੀਤ ਸਿੰਘ ਲੁਧਿਆਣਾ, ਤਜਿੰਦਰ ਸਿੰਘ ਮਲਕਪੁਰ, ਮਨ ਸਰਪੰਚ ਅਲਬੇਲ Çੰਸੰਘ, ਮਨਜੀਤ ਸਿੰਘ ਹਸਨਪੁਰ, ਮਹਿੰਗਾ ਸਿੰਘ ਮੀਰਪੁਰ ਹਾਂਸ, ਸਾਬਕਾ ਸਰਪੰਚ ਚੂਹੜ ਸਿੰਘ, ਗੁਰਮੀਤ ਸਿੰਘ ਚੰਗਣ, ਜੀਤਾ ਚੰਗਣ,  ਜਸਵੀਰ ਕੌਰ ਸੇਖੂਪੁਰਾਂ, ਸਰਬਜੌਤ ਕੌਰ ਬਰਾੜ ਸਮੇਤ ਹੋਰ ਵੀ ਹਾਜਰ ਸਨ।