ਸੁਹਾਂਜਣਾ ਰੁੱਖ ਸੌ ਸੁੱਖ
ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿਚ ਕਿੰਨੇ ਹੀ ਦਰੱਖ਼ਤ, ਜੜ੍ਹੀ ਬੂਟੀਆਂ ਇਨਸਾਨ ਦੇ ਦੁੱਖਾਂ ਦਾ ਨਾਸ ਕਰਦੇ ਹਨ। ਗੱਲ ਕਰਦੇ ਹਾਂ ਸੁਹਾਂਜਣਾ ਦੀ.
ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa olifera)ਹੈ ਅਤੇ ਅੰਗਰੇਜ਼ੀ ਵਿੱਚ ਗਮਜ਼ ਕਿਹਾ ਜਾਂਦਾ ਹੈ।
ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।
ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ।
ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।
ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।
ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।
ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾ ਜਿਆਦਾ ਪਰੋਟੀਨ ਹੈ।
ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ E ਹੈ।
ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।
ਸੁਹਜਣਾ ਫੁਨਸੀ ਤੋ ਲੈ ਕੇ ਕੈਸਰ ਤੱਕ ਦੇ ਰੋਗਾ ਨੂੰ ਠੀਕ ਕਰਨ ਵਿਚ ਸਹਾਈ ਹੁੰਦਾ ਹੈ.
ਜ਼ਖ਼ਮ ਜਲਦੀ ਭਰਦੇ ਹਨ, ਚਮੜੀ 'ਤੇ ਦਾਗ-ਧੱਬੇ ਨਹੀਂ ਪੈਂਦੇ, ਛੇਤੀ ਝੁਰੜੀਆਂ ਨਹੀਂ ਪੈਂਦੀਆਂ।
ਬਦਹਜ਼ਮੀ, ਅੱਧਾ ਸਿਰ ਦੁਖਣਾ, ਨੀਂਦ ਨਾ ਆਉਣਾ ਆਦਿ ਰੋਗਾਂ ਤੋਂ ਬਚੇ ਰਹਿੰਦੇ ਹਾਂ।
ਜੇ ਬੱਚਾ ਜ਼ਿਆਦਾ ਸੁਸਤ ਹੋਵੇ, ਪੜ੍ਹਨ ਵੇਲੇ ਸੌਣ ਲਗਦਾ ਹੈ, ਪੜ੍ਹਨ 'ਚ ਇਕਾਗਰਤਾ ਦੀ ਘਾਟ ਹੋਵੇ ਤਾਂ ਲਗਾਤਾਰ ਬੱਚੇ ਨੂੰ ਦੇਵੋ, ਬੱਚਾ ਤੰਦਰੁਸਤ ਹੋ ਜਾਵੇਗਾ।
ਲਿਵਰ ਫੈਟੀ ਹੋਣ ਤੋਂ ਬਚਾਉਂਦਾ ਹੈ।
ਪਸ਼ੂਆਂ ਨੂੰ ਇਸ ਦਾ ਚਾਰਾ ਬਣਾ ਕੇ ਪਾਉਣਾ ਸ਼ੁਰੂ ਕਰੋ। ਦੁੱਧ ਵੀ ਪੌਸ਼ਟਿਕ ਹੋਵੇਗਾ ਤੇ ਪਸ਼ੂ ਵੀ ਬਿਮਾਰੀ ਤੋਂ ਬਚਿਆ ਰਹੇਗਾ।
ਸੁਹਾਂਜਣੇ ਦਾ ਆਚਾਰ
ਸੁਹਾਂਜਣੇ ਦੀਆਂ ਨਰਮ ਫਲੀਆਂ 200 ਗ੍ਰਾਮ, 1 ਚਮਚ ਕਲੌਂਜੀ, 70 ਗ੍ਰਾਮ ਸਰ੍ਹੋਂ ਦਾ ਤੇਲ, ਅੱਧਾ ਚਮਚ ਹਿੰਗ, 1 ਚਮਚ ਨਮਕ, ਅੱਧਾ ਚਮਚ ਹਲਦੀ, ਅੱਧਾ ਚਮਚ ਅੰਬ ਚੂਰਨ, 1 ਚਮਚ ਸਿਰਕਾ ਗੈਸ 'ਤੇ ਰੱਖ ਦਿਓ। ਭਾਂਡਾ ਗਰਮ ਹੋਣ 'ਤੇ ਧਨੀਆ, ਜ਼ੀਰਾ, ਸੌਂਫ, ਅਜਵਾਇਣ ਹਲਕੀ-ਹਲਕੀ ਭੁੰਨ ਲਵੋ। ਰਾਈ, ਕਲੌਂਜੀ, ਹਲਦੀ ਪਾਊਡਰ, ਨਮਕ, ਹਿੰਗ, ਅੰਬ ਚੂਰਨ, ਲਾਲ ਮਿਰਚ ਵੀ ਹਲਕੀ-ਹਲਕੀ ਭੁੰਨ ਲਵੋ। ਮਸਾਲੇ ਮੋਟੇ-ਮੋਟੇ ਪੀਸ ਕੇ ਰੱਖੋ। ਥੋੜ੍ਹੇ ਪਾਣੀ 'ਚ ਸੁਹਾਂਜਣਾ ਫਲੀਆਂ ਪਾ ਕੇ ਇਕ ਮਿੰਟ ਲਈ ਉਬਾਲੋ। ਫਲੀਆਂ ਧੁੱਪ 'ਚ ਸੁਕਾ ਲਵੋ। ਫਲੀਆਂ ਸੁੱਕਣ 'ਤੇ ਸਾਰੇ ਮਸਾਲੇ ਤੇ ਸਰ੍ਹੋਂ ਦਾ ਤੇਲ ਮਿਲਾ ਦਿਓ ਤੇ 3-4 ਦਿਨ ਧੁੱਪ ਲਵਾਓ। ਸਿਰਕਾ ਤੇਲ ਪਾਉਣ ਤੋਂ ਬਾਅਦ ਪਾਉਣਾ ਹੈ, ਆਚਾਰ ਤਿਆਰ ਹੈ। ਇਸ ਦਾ ਸੇਵਨ ਕਰਦੇ ਰਹੋ ਤੇ ਸਿਹਤ ਵੀ ਕਾਇਮ ਰੱਖੋ। ਇਹ ਗੱਲ ਜ਼ਰੂਰ ਦਿਮਾਗ਼ 'ਚ ਰੱਖੋ ਕਿ ਕੋਈ ਵੀ ਬਿਮਾਰੀ ਦਿਨਾਂ 'ਚ ਠੀਕ ਨਹੀਂ ਹੁੰਦੀ। 5-10 ਸਾਲ ਪੁਰਾਣੀ ਬਿਮਾਰੀ ਨੂੰ ਠੀਕ ਹੋਣ 'ਚ ਸਮਾਂ ਤਾਂ ਲਗਦਾ ਹੀ ਹੈ।
ਵੈਦ ਅਮਨਦੀਪ ਸਿੰਘ ਬਾਪਲਾ 9914611496
ਅਮਨ ਆਯੂਰਵੈਦਿਕ ਅਤੇ ਨੈਰੋਥੈਰਪੀ ਸੈਟਰ ਬਾਪਲਾ