ਆਪ ਦੇ ਸੁਸ਼ੀਲ ਰਿੰਕੂ ਦੀ ਜਲੰਧਰ ਤੋਂ ਜਿੱਤ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ- ਡਾ. ਕੰਗ

ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ
ਮੁੱਲਾਂਪੁਰ ਦਾਖਾ, 14 ਮਈ (ਸਤਵਿੰਦਰ  ਸਿੰਘ ਗਿੱਲ)
 ਜਲੰਧਰ ਲੋਕ ਸਭਾ ਹਲਕੇ ਦੀ ਬੀਤੀ 10 ਮਈ ਨੂੰ ਹੋਈ ਜਿਮਨੀ ਚੋਣ ਦੇ ਆਏ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਆਪਣੇ ਨੇੜੇ ਦੇ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੀ ਕਰਮਜੀਤ ਕੌਰ ਨੂੰ 58647 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕਰਨਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ- ਲਾਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸ਼ਹਿਰ ਵਿਖੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਣ ਆਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ.ਕੇ.ਐਨ. ਐਸ. ਕੰਗ ਨੇ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮੁੱਫਤ ਬਿਜਲੀ ਦੀ ਵੱਡੀ ਸਹੂਲਤ , ਮੁਹੱਲਾ ਕਲੀਨਕ, ਮਹਿਲਾਵਾਂ ਨੂੰ ਮੁੱਫਤ ਬੱਸ ਸਫਰ ਤੋਂ ਇਲਾਵਾ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਨੂੰ ਵੋਟਰਾਂ ਨੇ ਪ੍ਰਵਾਨ ਕੀਤਾ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਕੇ ਦੇਸ਼ ਦੇ ਨਕਸ਼ੇ ’ਤੇ ਮੋਹਰੀ ਸੂਬਿਆਂ ਵਿੱਚ ਸਥਾਨ ਹਾਸਲ ਹੋਵੇਗਾ। ਇਸ ਮੌਕੇ ਆਪ ਵਲੰਟੀਅਰਾਂ ਅਤੇ ਆਗੂਆਂ ਨੇ ਢੋਲ ਦੇ ਡੱਗੇ ’ਤੇ ਭੰਗੜ੍ਹਾ ਪਾਉਂਦਿਆਂ ਸ਼ਹਿਰ ਅੰਦਰ ਜੇਤੂ ਜਲੂਸ ਕੱਢਿਆ। ਇਸ ਮੌਕੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ, ਅਮਨ ਮੁੱਲਾਂਪੁਰ, ਸੁਖਦੇਵ ਸਿੰਘ, ਪ੍ਰਧਾਨ ਮੋਹਣ ਸਿੰਘ ਮਾਜਰੀ, ਕਮਲ ਦਾਖਾ, ਮੁਕੇਸ਼ ਬਾਂਸਲ, ਵਿਜੇ ਚੌਧਰੀ, ਸਤਨਾਮ ਸਿੰਘ ਹਿਸੋਵਾਲ, ਸੁਖਵੰਤ ਸਿੰਘ ਚੱਕ, ਸਰਪੰਚ ਇੰਦਰਜੀਤ ਸਿੰਘ ਲੀਹਾਂ, ਪ੍ਰਧਾਨ ਗੁਰਮੀਤ ਸਿੰਘ ਲੀਹਾਂ, ਗੋਇਲ ਮੁੱਲਾਂਪੁਰ, ਸ਼ੈਂਪੀ ਭਨੋਹੜ , ਬਲੌਰ ਸਿੰਘ, ਲੱਛਮੀ ਦੇਵੀ ਅਤੇ ਬੰਟੀ ਪ੍ਰਧਾਨ ਦੁਕਾਨਦਾਰ ਐਸ਼ੋਸੀਏਸ਼ਨ ਆਦਿ ਸਮੇਤ ਆਸ ਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।