ਗਾਇਕ ਲੱਕੀ ਰੋੜੀਆਂ ਦਾ ਗੀਤ ' ਬੈਨ ' ਰਿਲੀਜ਼

ਮੁੱਲਾਂਪੁਰ ਦਾਖਾ, 09 ਅਪ੍ਰੈਲ (ਸਤਵਿੰਦਰ  ਸਿੰਘ ਗਿੱਲ) ਅੱਜ ਸਿੰਗਲਾ ਇਨਕਲੇਵ ਮੁੱਲਾਂਪੁਰ ਵਿਖੇ ਗਾਇਕ ਲੱਕੀ ਰੋੜੀਆਂ ਦਾ ਗੀਤ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ।ਇਸ ਮੌਕੇ ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ 'ਪੰਜਾਬ ਦਾ ਗੀਤ ਸੰਗੀਤ ਵੀ ਹੋਰਨਾਂ ਕਲਾਵਾਂ ਵਾਂਗ ਇੱਕ ਲੋਕ ਕਲਾ ਹੈ। ਜ਼ਿਕਰਯੋਗ ਹੈ ਕਿ ਇਹ ਕਲਾ ਵੀ ਹੋਰਨਾਂ ਲੋਕ ਕਥਾਵਾਂ ਵਾਂਗ ਕਿਰਤ ਪ੍ਰੀਕਿਰਿਆ ਦੇ ਮਾਧਿਅਮ ਹੋਂਦ ਵਿੱਚ ਆਈ ਹੈ।ਇਹ ਕਲਾ ਮਨੁੱਖੀ ਮਨ ਨੂੰ ਜਿਂਥੇ ਖੇੜਾ ਤੇ ਉਤਸ਼ਾਹ ਪ੍ਰਦਾਨ ਹੈ ਉੱਥੇ ਆਤਮਿਕ ਅਤੇ ਰੂਹ ਨੂੰ ਸਕੂਨ ਵੀ ਦਿੰਦੀ ਹੈ ।ਉਮੀਦ ਕਰਦੇ ਹਾਂ ਕਿ ਲੱਕੀ ਰੋੜੀਆਂ ਦਾ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਖਰਾ ਉਤਰੇਗਾ। ' ਗਾਇਕ ਲੱਕੀ ਰੋੜੀਆਂ ਨੇ ਆਪਣੇ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਇਹ ਗੀਤ 'ਬੈਨ' ਉਸ ਵਲੋਂ ਹੀ ਲਿਖਿਆ ਗਿਆ ਹੈ ਅਤੇ ਜੈਵਲਿਨ ਰਿਕਾਰਡਜ਼ ਦੀ ਪੇਸ਼ਕਸ਼ ਹੈ।ਇਸ ਨੂੰ ਮਿਊਜ਼ਿਕ ਡਾਇਰੈਕਟਰ ਸੂਰਜ ਸਾਹਿਬ ਨੇ ਸੰਗੀਤ ਨਾਲ ਸਜਾਇਆ ਹੈ।ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਰਾਜੂ ਸੁਧਾਰ ਕੀਤਾ ਗਿਆ ਹੈ। ਇਹ ਗੀਤ ਯੂ ਟਿਊਬ ਚੈਨਲ 'ਜੈਵਲਿਨ ਰਿਕਾਰਡਜ਼' ਤੋਂ  ਪੰਜਾਬੀ ਸੰਗੀਤ ਦੀ ਸੱਥ ਵਿੱਚ ਉਤਾਰਿਆ ਗਿਆ ਹੈ।' ਸ਼ਾਇਰ ਕੇ ਸਾਧੂ ਸਿੰਘ ਨੇ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ  ਕਿ ' ਸਾਨੂੰ ਗਾਇਕੀ ਵਿੱਚ ਫੁਕਰੇਪਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।' ਇਸ ਮੌਕੇ ਮਨਦੀਪ ਸਿੰਘ ਸੇਖੋਂ ਪ੍ਰਧਾਨ ਸ਼ਿੰਗਲਾ ਇਨਕਲੇਵ ਵੈਲਫੇਅਰ ਸੁਸਾਇਟੀ, ਰਾਜਿੰਦਰ ਸਿੰਘ ਸੁਧਾਰ ਰਿਟ. ਪ੍ਰਿੰਸੀਪਲ  ਗੀਤਕਾਰ ਸਾਧੂ ਸਿੰਘ ਦਿਲਸ਼ਾਦ, ਸ਼ਾਇਰ ਕੇ ਸਾਧੂ ਸਿੰਘ , ਕਰਮਜੀਤ ਸਿੰਘ ਕਲੇਰ, ਜਗਰੂਪ ਸਿੰਘ ਰੂਪ,ਸ਼ਾਇਰ ਦਰਸ਼ਨ ਸਿੰਘ ਬੋਪਾਰਾਏ, ਸੁਖਜੀਤ ਸਿੰਘ ਨੌਰਥ ,ਰਾਜੂ ਸੁਧਾਰ ਅਤੇ ਅਵਿਨਾਸ਼ਦੀਪ ਸਿੰਘ ਹਾਜ਼ਰ ਸਨ।ਇਸ ਮੌਕੇ ਜਿੱਥੇ ਗਾਇਕ ਲੱਕੀ ਰੋੜੀਆਂ ਨੇ ਆਪਣੇ ਗੀਤ ਨਾਲ ਹਾਜ਼ਰੀ ਲੁਆਈ ਉੱਥੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ।ਸਾਧੂ ਸਿੰਘ ਦਿਲਸ਼ਾਦ ਨੇ ਆਏ ਸ਼ਾਇਰਾਂ ਅਤੇ ਵਿਅਕਤੀਆਂ ਦਾ ਧੰਨਵਾਦ ਕੀਤਾ।