ਨਫ਼ਰਤ ਕਿਓ ਫੈਲਾਉਦਾ ਫਿਰਦਾ,
ਘਰ -ਘਰ ਅੱਗਾਂ ਲਾਉਦਾ ਫਿਰਦਾ।
ਪੜ੍ਹ -ਲਿਖ ਕੇ ਵੀ ਅਕਲ ਨਾ ਆਈ,
ਵੰਡੀਆਂ ਕਾਸਤੋਂ ਪਾਉਂਦਾ ਫਿਰਦਾ।
ਪ੍ਰੇਮ ਕਰਨ ਦਾ ਸੀ ਮਾਰਗ ਤੇਰਾ,
ਕੇਹਾ ਰਾਹ ਅਪਣਾਉਦਾ ਫਿਰਦਾ।
ਕੁਦਰਤ ਨਾਲ ਖਿਲਵਾੜ ਤੂੰ ਕਰਕੇ,
ਸਭ ਕੁੱਝ ਖਾਕ ਮਿਲਾਉਦਾ ਫਿਰਦਾ।
ਪੰਜ -ਐਬਾਂ ਨੂੰ ਤੂੰ ਸੀ ਛੱਡਣਾ,
ਪਰ ਤੂੰ ਐਬ ਵਧਾਉਦਾ ਫਿਰਦਾ।
ਧਰਮ ਦਾ ਨਾ ਤੂੰ ਵਰਕਾ ਪੜ੍ਹਿਆ,
ਆਪ ਨੂੰ ਧਰਮੀ ਅਖਵਾਉਂਦਾ ਫਿਰਦਾ।
ਮਾਇਆ ਨਾਗ ਨੇ ਤੈਨੂੰ ਡੰਗਿਆ ,
ਸੱਚ ਨੂੰ ਕਿਓ ਛੁਪਾਉਦਾ ਫਿਰਦਾ।
ਜਾਤ, ਧਰਮ ਦਾ ਹੰਕਾਰ ਤੂੰ ਛੱਡਦੇ,
"ਬਲਕਾਰ" ਤੋਂ ਕਿਓ ਲਿਖਾਉਦਾ ਫਿਰਦਾ।
ਬਲਕਾਰ ਸਿੰਘ "ਭਾਈ ਰੂਪਾ"
87278-92570