ਰੂਹਾਂ ਤਾਂ ਬੇ-ਲਗਾਮ
ਹੁੰਦੀਆਂ ਨੇ ਆਪ -ਮੁਹਾਰੇ
ਹੱਦਾਂ-ਸਰਹੱਦਾਂ ਇਸ ਦੀਆਂ ਦੇਹਾਂ
ਦੇਹਾਂ ਦੀਆਂ ਗੁਲਾਮ ਰੂਹਾਂ !
ਰੂਹਾਂ, ਰੂਹਾਂ ਨੂੰ ਇਸ਼ਕ ਕਦੋਂ ਕਰਦੀਆਂ ?
ਇਹ ਤਾਂ ਹੁਸਨ ਤੇ ਜੋਬਨ ਦੀਆਂ ਨੇ ਆਸ਼ਿਕ
ਇਹ ਬੁਢਾਪੇ ਤੇ ਕਰੂਪ ਤੇ ਕਦ ਮਰਦੀਆਂ ?
ਕਾਮ ਦਾ ਵੇਗ , ਅਦਾ ਦਾ ਹੇਜ
'ਵਾ- ਵਰੋਲ਼ੇ ਦੀ ਤਰ੍ਹਾਂ ਗੁਜ਼ਰਦੈ ਜਦ
ਦਫ਼ਨ ਹੋ ਜਾਂਦੀਆਂ ਰੂਹਾਂ
ਅਨੰਤ ਅਨੰਦ ਦੀ ਚਰਮ ਸੀਮਾ ਛੂਹਣ ਲਈ !!
ਮੌਤ ਲਈ ਤੜਫਦੀਆਂ ਸਹਿਕਦੀਆਂ ਰੂਹਾਂ !!!
ਕਬਰ ਨਾ ਚਿਖ਼ਾ !
ਸੰਭੋਗ ਤੋਂ ਸਮਾਧੀ !!
ਸਮਾਧੀ ਤੋਂ ਖ਼ਾਕ ਦਰ ਖ਼ਾਕ ਬਸ !!!
ਕਰ ਰੂਹ ਦੀ ਮਹੁੱਬਤ
ਰੋਕਦਾ ਕੌਣ ਹੈ ਤੈਨੂੰ ?
ਰੂਹਾਂ ਚਰਿੱਤਰਹੀਣ ਤਾਂ ਨਹੀਂ ਹੁੰਦੀਆਂ
ਰੂਹਾਂ ਤਰਕਹੀਣ ਵੀ ਨਹੀਂ ਹੁੰਦੀਆਂ
ਰੂਹਾਂ ਦੇ ਬਲਾਤਕਾਰ ਵੀ ਤਾਂ ਨਹੀਂ ਹੁੰਦੇ
ਰੂਹਾਂ ਦੇ ਗਰਭ ਵਿੱਚ ਨਹੀਂ ਪਲ਼ਦੇ
ਬੇ-ਹਯਾਈ ਦੇ ਸੰਤਾਪ "ਬਾਲੀ" !!
ਬੇ-ਵਫ਼ਾਈ ਦੇ ਪਾਪ ਖਿਆਲ਼ੀਂ !!!
ਰੂਹ ਦੇ ਅਰਥ ਵਰਤ ਕੇ
ਰੂਹ "ਰੇਤਗੜ" ਨਾ-ਪਾਕਿ ਨਾ ਕਰ ।।
ਬਾਲੀ ਰੇਤਗੜ
+919465129168