You are here

ਇਨਸਾਨੀਅਤ ਦਾ ਪਾਠ ਪੜਨ ਲਈ ਖੂਨਦਾਨ ਦੇ ਰਸਤੇ ਤੋਂ ਲੰਘਣਾ ਜਰੂਰੀ - ਜਾਨੀਆਂ

ਫਰੈੰਡਜ ਐਜੂਕੇਅਰ ਐੰਡ ਵੈਲਫੇਅਰ ਕਲੱਬ ਵੱਲੋਂ ਲਗਵਾਏ ਖੂਨਦਾਨ ਕੈਂਪ ਵਿੱਚ 45 ਯੂਨਿਟ ਖੂਨਦਾਨ

ਕੋਟ ਈਸੇ ਖਾਂ / ਮੋਗਾ ,  01 ਅਪ੍ਰੈਲ  (ਜਸਵਿੰਦਰ  ਸਿੰਘ  ਰੱਖਰਾ) : ਖੂਨਦਾਨ ਸਭ ਤੋਂ ਉਤਮ ਦਾਨ ਹੈ, ਜੋ ਇਨਸਾਨ ਨੂੰ ਕਿਸੇ ਅਨਜਾਣ ਜਾਂ ਆਪਣੇ ਦੀ ਜਿੰਦਗੀ ਬਚਾਉਣ ਦਾ ਵਿਲੱਖਣ ਅਹਿਸਾਸ ਅਤੇ ਮਾਨਸਿਕ ਤਸੱਲੀ ਦਾ ਅਹਿਸਾਸ ਕਰਵਾਉਂਦਾ ਹੈ। ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ ਬਲਕਿ ਲੋੜ ਪੈਣ ਤੇ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਸਭ ਦੇ ਖੂਨ ਦਾ ਰੰਗ ਇੱਕੋ ਜਿਹਾ ਹੈ, ਫਿਰ ਊਚ ਨੀਚ ਜਾਂ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ ਸਾਡੀ ਨਾਸਮਝੀ ਤੋਂ ਵੱਧ ਕੁੱਝ ਨਹੀਂ ਹੈ। ਇਨਸਾਨੀਅਤ ਦਾ ਪਾਠ ਸਿੱਖਣ ਲਈ ਹਰ ਇਨਸਾਨ ਨੂੰ ਖੂਨਦਾਨ ਦੇ ਰਸਤਿਓੰ ਲੰਘਣਾ ਅਤਿ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਅੱਜ ਕੈਂਬ੍ਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਫਰੈੰਡਜ ਐਜੂਕੇਅਰ ਐੰਡ ਵੈਲਫੇਅਰ ਕਲੱਬ ਵੱਲੋਂ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਕੈਂਪ ਵਿੱਚ 45 ਦੇ ਕਰੀਬ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਖੂਨਦਾਨ ਦੇ ਫਾਇਦਿਆਂ ਅਤੇ ਜਰੂਰਤ ਬਾਰੇ ਜਾਣੂ ਕਰਵਾਇਆ। ਕਲੱਬ ਪ੍ਰਧਾਨ ਰਘਬੀਰ ਸਿੰਘ ਜਾਨੀਆਂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹਰ ਸਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਹ ਸਾਡਾ ਪੰਜਵਾਂ ਖੂਨਦਾਨ ਕੈਂਪ ਹੈ। ਉਨ੍ਹਾਂ ਕੈਂਪ ਨੂੰ ਕਾਮਯਾਬ ਬਨਾਉਣ ਲਈ ਰੂਰਲ ਐਨ ਜੀ ਓ ਮੋਗਾ, ਕੈੰਬਰਿਜ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਮੰਜੂ ਅਰੋੜਾ ਅਤੇ ਸਮੂਹ ਸਟਾਫ ਅਤੇ ਸਮੂਹ ਖੂਨਦਾਨੀ ਵੀਰਾਂ ਭੈਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਮਨਦੀਪ ਮਾਲੜਾ, ਸੰਦੀਪ ਮਾਲੜਾ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਲੱਬ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਕੈਂਪ ਵਿੱਚ ਮਾ ਪਰਮਜੀਤ ਸਿੰਘ ਡੀ ਪੀ ਅਤੇ ਜਸਪ੍ਰੀਤ ਸਿੰਘ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਖੂਨਦਾਨ ਕੀਤਾ ਜਦਕਿ ਸੁਰੇਸ਼ ਮੁਟਨੇਜਾ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਮੁਟਨੇਜਾ ਨੇ ਇਕੱਠਿਆਂ ਖੂਨਦਾਨ ਕਰਕੇ ਹੋਰਨਾਂ ਲਈ ਮਿਸਾਲ ਪੈਦਾ ਕੀਤੀ। ਇਸ ਮੌਕੇ ਸਰਬੱਤ ਦਾ ਭਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਜਗਤਾਰ ਸਿੰਘ ਜਾਨੀਆਂ, ਬਲਾਕ ਚੇਅਰਮੈਨ ਗੁਰਚਰਨ ਸਿੰਘ ਮੁੰਨਣ, ਕਲੱਬ ਚੇਅਰਮੈਨ ਕੁਲਵਿੰਦਰ ਸਿੰਘ ਜਾਨੀਆਂ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਵੀ ਪੀ ਸਿੰਘ, ਪ੍ਰਿੰਸ ਸ਼ਰਮਾ, ਅਨਿਲ ਮੁਟਨੇਜਾ, ਕੈੰਬਰਿਜ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਮੰਜੂ ਅਰੋੜਾ, ਮਨਦੀਪ ਮਾਲੜਾ, ਮਹਿਕ ਮਾਲੜਾ, ਸੰਦੀਪ ਮਾਲੜਾ, ਕਾਜਲ ਕਾਲੜਾ, ਗੁਰਬਚਨ ਸਿੰਘ ਗਗੜਾ, ਰਾਮ ਸਿੰਘ ਜਾਨੀਆਂ, ਵਿਜੇ ਧੀਰ, ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਡਾ ਗੁਰਦੇਵ ਸਿੰਘ ਦੌਲੇਵਾਲਾ, ਗੁਰਪ੍ਰੀਤ ਮਾਨ, ਹਰਵਿੰਦਰ ਸੰਧੂ, ਰਾਜਬੀਰ ਸਿੰਘ, ਕੰਵਰਬੀਰ ਸਿੰਘ ਗੈਰੀ, ਲਵਪ੍ਰੀਤ ਸਿੰਘ, ਹਰਮਨਬੀਰ ਸਿੰਘ, ਵਿਕਰਮਜੀਤ ਸਿੰਘ, ਜਸਵੀਰ ਸਿੰਘ, ਲਵਦੀਪ ਰਾਏ, ਰਾਜੀਵ ਕੁਮਾਰ, ਦਿਵਾਂਸ਼ੂ ਕਾਲੜਾ, ਜਸਕਰਨ ਸਿੰਘ, ਕੁਲਵਿੰਦਰ ਸਿੰਘ ਕੋਟ ਸਦਰ, ਕੋਮਲ, ਹੈਪੀ, ਸ਼ੰਭੂ, ਧਰਮਿੰਦਰ ਸਿੰਘ ਫੌਜੀ, ਜਸਵੀਰ ਸਿੰਘ, ਸ਼ਮਿੰਦਰ ਸਿੰਘ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।