You are here

ਸਹਾਇਕ ਲਾਇਨਮੈਨਾਂ ਵਿਰੁੱਧ ਹੋਏ ਪਰਚਿਆਂ ਦੇ ਵਿਰੋਧ ਚ ਪੀਐਸਈਬੀ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਰੋਸ ਧਰਨਾ 

ਰਾਏਕੋਟ, 09 ਮਾਰਚ ( ਗੁਰਭਿੰਦਰ ਗੁਰੀ ) ਪੀਐਸਈਬੀ ਇੰਪਲਾਈਜ਼ ਜੁੰਆਇੰਟ ਫੋਰਮ ਦੇ ਸੱਦੇ ਤੇ ਸੀਆਰਏ 295/19 ਅਧੀਨ ਸਹਾਇਕ ਲਾਇਨਮੈਨਾਂ ਨਾਲ ਹੋਏ ਧੱਕੇ ਦੇ ਵਿਰੁੱਧ ਸਬ ਡਵੀਜ਼ਨ ਰਾਏਕੋਟ ਵਿਖੇ ਮੁਲਾਜ਼ਮਾਂ ਅਤੇ ਰਿਟਾਇਰੀ ਸਾਥੀਆਂ ਵੱਲੋਂ ਜੋਰਦਾਰ ਰੋਸ ਭਰਪੂਰ ਧਰਨਾ ਦਿੱਦਾ ਗਿਆ।ਇਸ ਧਰਨੇ ਨੂੰ ਜਸਵੰਤ ਸਿੰਘ ਕੁਤਬਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਹਿਲਾ ਤਾਂ ਇੰਨ੍ਹਾਂ ਸਾਥੀਆਂ ਦੀ ਯੋਗਤਾ ਦੇ ਅਨੁਸਾਰ ਲਾਇਨਮੈਨ ਤੋਂ ਘਟਾ ਕੇ ਸਹਾਇਕ ਲਾਇਨਮੈਨ ਭਰਤੀ ਕੀਤਾ ਗਿਆ। ਭਰਤੀ ਵਿਭਾਗ ਵੱਲੋਂ ਹੁਣ ਬੇਲੋੜਾ ਮੰਗਿਆ ਗਿਆ ਤਜ਼ਰਬਾ ਸਰਟੀਫਿਕੇਟ ਨੂੰ ਅਧਾਰ ਬਣਾ ਕੇ ਭਰਤੀ ਕੀਤੇ ਗਏ ਸਹਾਇਕ ਲਾਇਨਮੈਨਾਂ ਨੂੰ ਬੇਰੁਜ਼ਗਾਰ ਕਰਨ ਲਈ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਕੋਝੇ ਹੱਥਕੰਡੇ ਅਪਣਾਏ ਜਾ ਰਹੇ ਹਨ।ਭਰਤੀ ਕਰਨ ਸਮੇਂ ਭਰਤੀ ਵਿਭਾਗ ਵੱਲੋਂ ਇੰਨ੍ਹਾਂ ਸਾਥੀਆਂ ਦੇ ਸਰਟੀਫਿਕੇਟ ਚੈੱਕ  ਕਰਨ ਤੋਂ ਉਪਰੰਤ ਹੀ ਭਰਤੀ ਕੀਤਾ ਗਿਆ ਹੈ। ਪ੍ਰੰਤੂ ਅੱਜ ਕਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਸਰਕਾਰ ਅਤੇ ਮੈਨੇਜਮੈਂਟ ਚੁੱਪ ਧਾਰੀ ਬੈਠੀ ਹੈ। ਜਦੋਂ ਕਿ ਇੰਨ੍ਹਾਂ ਸਾਥੀਆਂ ਦੇ ਤਿੰਨ—ਤਿੰਨ ਸਾਲ ਪੂਰੇ ਹੋਣ ਅਤੇ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਵਾਲਾ ਹੈ ਤਾਂ ਅੱਜ ਮੈਨੇਜਮੈਂਟ ਵੱਡੀ ਪੱਧਰ ਤੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਜਾ ਰਹੀ ਹੈ ਅਤੇ ਇੰਨਾਂ ਨੂੰ ਰੇਗੂਲਰ ਕਰਨ ਦੀ ਥਾਂ 25 ਸਾਥੀਆਂ ਵਿਰੁੱਧ ਪਰਚਾ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ ਅਤੇ ਹੋਰ ਸਾਥੀਆਂ ਤੇ ਤਲਵਾਰ ਲਟਕਾ ਕੇ ਲਿਸਟਾ ਵੀ ਜਾਰੀ ਕੀਤੀਆ  ਜਾ ਰਹੀਆਂ ਹਨ।ਜਿਸਦਾ ਸਮੁੱਚੇ ਬਿਜਲੀ ਕਾਮੇ ਭਰਪੂਰ ਵਿਰੋਧ ਕਰਦੇ ਹਨ ਅਤੇ ਮੈਨੇਜਮੈਂਟ ਅਤੇ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਤਜ਼ਰਬਾ ਸਰਟੀਫਿਕੇਟ ਦੀ ਸੂਰਤ ਨੂੰ ਵਾਪਿਸ ਲੈ ਕੇ ਇੰਨ੍ਹਾਂ ਸਾਥੀਆਂ ਨੂੰ ਰੈਗੂਲਰ ਕੀਤਾ ਜਾਵੇ।ਇਸ ਰੈਲੀ ਨੂੰ ਹੋਰਨਾ ਤੋਂ ਇਲਾਵਾ ਪ੍ਰਧਾਨ ਸੁਖਚੈਨ ਸਿੰਘ ਗਿੱਲ, ਬਿੱਲੂ ਖਾਨ, ਚਮਕੌਰ ਸਿੰਘ, ਚਰਨਜੀਤ ਸਿੰਘ, ਜਗਦੇਵ ਸਿੰਘ, ਹਰਜੀਤ ਸਿੰਘ ਜੇਈ, ਕੁਲਦੀਪ ਸਿੰਘ, ਬਲਵੰਤ ਸਿੰਘ ਜੇਈ, ਮਹਿੰਦਰ ਸਿੰਘ, ਸੁਖਦੀਪ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਬੱਸੀਆਂ, ਅਮਰਜੀਤ ਸਿੰਘ ਸੂਜਾਪੁਰ, ਸਤਪਾਲ ਸਿੰਘ, ਤਰਲੋਚਨ ਸਿੰਘ ਆਦਿ ਵੱਲੋਂ ਸੰਬੋਧਿਤ ਕੀਤਾ ਗਿਆ।