ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਬੀ.ਕੇ.ਯੂ ਪੰਜਾਬ ਨੇ ਐਮ.ਐਲ.ਏ ਲਾਡੀ ਢੋਸ ਨੂੰ ਦਿੱਤਾ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਇੱਕ ਜੁਟਤਾ ਵਿਖਾਏ-ਸੁੱਖ ਗਿੱਲ ਤੋਤਾ ਸਿੰਘ ਵਾਲਾ

ਧਰਮਕੋਟ 5 ਮਾਰਚ (ਜਸਵਿੰਦਰ ਸਿੰਘ ਰੱਖਰਾ) ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬਾਕੀ ਹਲਕਿਆਂ ਵਾਂਗ ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਬੀ.ਕੇ.ਯੂ ਪੰਜਾਬ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ,ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ,ਸੁੱਖਾ ਸਿੰਘ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਬਖਸ਼ੀਸ਼ ਸਿੰਘ ਰਾਮਗੜ੍ਹ ਹੈੱਡ ਕੈਸ਼ੀਅਰ,ਸਾਰਜ ਸਿੰਘ ਬਹਿਰਾਮ ਕੇ ਪ੍ਰਚਾਰ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ,ਸੁੱਖ ਗਿੱਲ ਨੇ ਬੋਲ ਦਿਆਂ ਕਿਹਾ ਕੇ ਸਾਡੇ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਕੌਮ ਨੂੰ ਇੱਕਜੁਟਤਾ ਵਿਖਾਉਣੀ ਚਾਹੀਦੀ ਹੈ ਨਾ ਕੇ ਇੱਕ-ਦੂਜੇ ਦੀਆਂ ਲੱਤਾਂ ਖਿਚਣੀਆਂ ਚਾਹੀਦੀਆਂ ਹਨ,ਸੁੱਖ ਗਿੱਲ ਨੇ ਕਿਹਾ ਕੇ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ  ਕੇ ਪੰਜਾਬ ਅਤੇ ਦੇਸ਼ ਦੇ ਸੁਹਿਰਦ ਲੋਕਾਂ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਿਛਲੇ ਸਮੇਂ ਤੋਂ ਮੋਰਚਾ ਲਗਾਇਆ ਗਿਆ ਹੈ ਜਿਸ ਦੀਆਂ ਮੇਨ ਮੰਗਾਂ ਉਮਰ ਕੈਦ ਤੋਂ ਵੱਧ ਸਜਾਵਾਂ ਕੱਟ ਚੁੱਕੇ 9 ਬੰਦੀ ਸਿੱਖਾਂ ਨੂੰ ਰਿਹਾ ਕਰਵਾਉਣਾ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣਾ ਅਤੇ ਕਸੂਰਵਾਰ ਲੋਕਾਂ ਤੇ ਲਾਗੂ ਕਰਕੇ ਸਜਾ ਦਵਾਉਣਾ,ਸਾਲ 2015 ਚ ਵਾਪਰੇ ਕੋਟਕਪੂਰਾ-ਬਹਿਬਲ ਕਲਾਂ ਗੋਲੀ ਕਾਂਡ ਦੇ ਜਿੰਮੇਵਾਰ ਵਿਆਕਤੀਆਂ ਖਿਲਾਫ ਕਾਰਵਾਈ ਕਰਵਾਉਣੀ,ਇਹਨਾਂ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਥ ਦੇਣ ਅਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਅਪੀਲ ਕੀਤੀ ਗਈ ਸੀ ਸੋ ਇਸ ਨੂੰ ਮੁੱਖ ਰੱਖ ਦਿਆਂ ਹੋਇਆਂ ਬੀ.ਕੇ.ਯੂ ਪੰਜਾਬ ਦੇ ਆਗੂਆਂ ਨੇ ਅੱਜ ਹਲਕਾ ਵਿਧਾਇਕ ਦੀ ਹਾਜਰੀ ਵਿੱਚ ਧਰਮਕੋਟ (ਮੋਗਾ) ਵਿਖੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਉਹਨਾਂ ਦੇ ਦਫਤਰ ਵਿੱਚ ਮੰਗ ਪੱਤਰ ਸੌਪਿਆ ਗਿਆ,ਅਤੇ ਲਾਡੀ ਢੋਸ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕੇ ਉਹਨਾਂ ਦੀ ਸਰਕਾਰ ਹਮੇਸ਼ਾ ਕਿਸਾਨਾਂ ਅਤੇ ਸਿੱਖ ਕੌਮ ਦੇ ਨਾਲ ਹੈ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਇਹ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਜਲਦ ਪਹੁੰਚਦਾ ਕਰਨਗੇ!ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵਿੰਦਰ ਸਿੰਘ ਗਿੱਲ ਤੋਤਾ ਸਿੰਘ ਵਾਲਾ,ਸਵੱਰਨ ਸਿੰਘ ਝੰਡੇ ਵਾਲਾ,ਕੁਲਵੰਤ ਸਿੰਘ ਚੀਮਾਂ,ਸੁਰਜੀਤ ਸਿੰਘ ਗਿੱਲ,ਜਗੀਰ ਸਿੰਘ ਰੋਸਾ,ਡਾ.ਸਰਤਾਜ ਧਰਮਕੋਟ,ਗੁਰਸਾਹਿਬ ਸਿੰਘ ਢਿੱਲੋਂ ਤੋਤਾ ਸਿੰਘ ਵਾਲਾ,ਬਲਜੀਤ ਸਿੰਘ ਜੁਲਕਾ,ਗੁਰਚਰਨ ਸਿੰਘ ਢਿੱਲੋਂ,ਕੁਲਵਿੰਦਰ ਸਿੰਘ ਗਿੱਲ,ਲਖਵਿੰਦਰ ਸਿੰਘ ਜੁਲਕਾ ਢੋਲੇਵਾਲਾ,ਮਨਦੀਪ ਸਿੰਘ ਮੰਨਾਂ ਬੱਡੂਵਾਲਾ,ਫਤਿਹ ਸਿੰਘ ਭਿੰਡਰ ਆਦਿ ਕਿਸਾਨ ਹਾਜਰ ਸਨ!