ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਆਯੋਜਿਤ | ਦੇਸ਼-ਵਿਦੇਸ਼ ਤੋਂ ਸਾਹਿਤਕਾਰ ਸਭਾਵਾਂ ਦੇ 96 ਤੋਂ ਵਧੇਰੇ ਮੁਖੀਆਂ ਦਾ ਸਨਮਾਨ ਕੀਤਾ ਗਿਆ।
ਲੁਧਿਆਣਾ 26 ਫਰਵਰੀ (ਰਮੇਸ਼ਵਰ ਸਿੰਘ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਅਤੇ ਪੰਜਾਬੀ ਭਾਸ਼ਾ ਵਿਕਾਸ ਤੇ ਪਾਸਾਰ ਕੇਂਦਰ ਦੇ ਪ੍ਰਬੰਧ ਅਧੀਨ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਅੱਜ ਇੱਥੇ ਮਾਡਲ ਟਾਊਨ ਐਕਸਟੈਂਸਨ ਵਿਖੇ ਆਯੋਜਿਤ ਕੀਤਾ ਗਿਆ। ਪੰਜਾਬੀ ਮਾਂ-ਬੋਲੀ ਦੇ ਪਾਸਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਏ 96 ਤੋਂ ਵਧੇਰੇ ਸਾਹਿਤਕਾਰ ਸਭਾਵਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ।
ਇਸ ਸੰਮੇਲਨ ਦੀ ਆਰੰਭਤਾ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਸ਼ਬਦ ਦਾ ਗਾਇਨ ਕਰਕੇ ਕੀਤਾ ਉਪਰੰਤ ਡਾ. ਹਰੀ ਸਿੰਘ ਜਾਚਕ, ਐਡੀਸ਼ਨ ਚੀਫ ਸਕੱਤਰ, ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਨੇ ਹਾਜ਼ਰ ਸਾਰੇ ਪਤਿਵੰਤਿਆਂ ਨੂੰ ਜੀ ਆਇਆਂ ਆਖਿਆਂ ਅਤੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ ਸਕੱਤਰ, ਭਾਸ਼ਾਵਾਂ ਅਤੇ ਸੱਭਿਆਚਾਰਕ ਮਾਮਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਪੜ੍ਹਣ ਅਤੇ ਲਿਖਣ ਲਈ ਅਤੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ। ਡਾ. ਸਰਬਜੋਤ ਕੌਰ ਮੁਖੀ ਪੰਜਾਬੀ ਪਾਸਾਰ ਵਿਭਾਗ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਅਜਿਹੇ ਦਿਵਸ ਮਨਾਉਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਦੀ ਗੱਲ ਆਪਣੀ ਮਾਤ-ਭਾਸ਼ਾ ਨੂੰ ਭੁੱਲਣਾ ਹੈ ਇਸ ਲਈ ਪੰਜਾਬੀ ਬੋਲੀ ਨੂੰ ਬੋਲਣ ਵਿੱਚ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਇਸ ਮੌਕੇ ਓਟਾਰੀਓ ਫਰੈਂਡਸ ਕਲੱਬ ਦੀ ਭਾਰਤ ਇਕਾਈ ਦੇ ਪ੍ਰਧਾਨ ਸ. ਨਾਇਬ ਸਿੰਘ ਮੰਡੇਰ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜੂਨ 2023 ਵਿੱਚ ਕੈਨੇਡਾ ਵਿੱਚ 8ਵੀਂ ਪੰਜਾਬੀ ਵਿਸ਼ਵ ਕਾਨਫਰੰਸ ਵੀ ਆਯੋਜਿਤ ਕੀਤੀ ਜਾ ਰਹੀ ਹੈ। ਕਵੀਸ਼ਰੀ ਵਿਕਾਸ ਮੰਚ ਦੇ ਮੁਖੀ ਸ. ਦਰਸ਼ਨ ਸਿੰਘ ਭੰਮੇ ਅਤੇ ਫਰਾਂਸ ਤੋਂ ਪਹੁੰਚੇ ਹੋਏ ਸ੍ਰੀਮਤੀ ਸੁੰਦਰਪਾਲ ਰਾਜਾਸਾਂਸੀ ਨੇ ਪੰਜਾਬੀ ਬੋਲੀ ਬਾਰੇ ਕਵੀਸ਼ਰੀ ਅਤੇ ਗੀਤਾਂ ਰਾਹੀਂ ਰੰਗ ਬੰਨਿਆ। ਸ. ਮਹਿੰਦਰ ਸਿੰਘ ਸੇਖੋਂ, ਸੰਚਾਲਕ ਮੇਰੀ ਮਾਂ ਬੋਲੀ ਪੰਜਾਬੀ ਨੇ ਪੰਜਾਬੀ ਪ੍ਰੇਮੀਆਂ ਦੇ ਸੁਝਾਵਾਂ ਅਨੁਸਾਰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸ਼ਾਪਸ ਅਤੇ ਕਮਰਸ਼ੀਅਲ ਐਕਟ ਵਿੱਚ ਸੁਧਾਰ ਕਰਨਾ ਬਹੁਤ ਚੰਗਾ ਉਪਰਾਲਾ ਹੈ, ਜਿਸ ਨਾਲ ਹਰੇਕ ਨਿੱਜੀ ਅਤੇ ਸਰਕਾਰੀ ਅਦਾਰੇ ਨੂੰ ਪੰਜਾਬੀ ਬੋਲੀ ਵਿੱਚ ਇਸ਼ਿਤਿਹਾਰ ਅਤੇ ਬੋਰਡ ਲਗਾਉਣਾ ਇੱਕ ਜਰੂਰੀ ਕੰਮ ਵਜੋਂ ਲਿਆ ਜਾਵੇਗਾ।
ਇਸ ਮੌਕੇ ਸ੍ਰੀਮਤੀ ਆਸ਼ਾ ਸ਼ਰਮਾਂ ਮੁਖੀ ਰਾਸ਼ਟਰੀ ਗੀਤ ਮੰਚ, ਸ. ਲਖਵਿੰਦਰ ਸਿੰਘ ਲੱਖਾ ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ, ਸ੍ਰੀ ਰਾਮ ਲਾਲ ਭਗਤ ਸੰਚਾਲਕ ਮਹਿਕ ਪੰਜਾਬ ਦੀ ਗਰੁੱਪ, ਸ. ਜਸਬੀਰ ਸਿੰਘ ਸਮਰਾ ਮੁਖੀ ਜਗਤ ਪੰਜਾਬੀ ਸਭਾ ਕੈਨੇਡਾ, ਡਾ. ਗੁਰਚਰਨ ਕੌਰ ਕੋਚਰ ਅਤੇ ਹੋਰ ਪਤਿਵੰਤਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸ. ਜਸਪਾਲ ਸਿੰਘ ਕੌਚ, ਸ. ਹਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਲੋਹੀਆ, ਹਰਦੀਪ ਸਿੰਘ ਅਤੇ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਵਿਸ਼ੇਸ਼ ਸੰਮੇਲਨ ਵਿੱਚ ਮਹਿਕ ਪੰਜਾਬ ਦੀ, ਕਲਮਾਂ ਦਾ ਕਾਫ਼ਲਾ ਅਤੇ ਇਸਤਰੀ ਲਿਖਾਰੀ ਮੰਚ, ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ., ਜਗਤ ਪੰਜਾਬੀ ਸਭਾ, ਕੈਨੇਡਾ, ਓਟਾਰੀਓ ਫਰੈਂਡਜ਼ ਕਲੱਬ ਕੈਨੇਡਾ , ਅੰਤਰ ਰਾਸਟਰੀ ਸਰਬ ਸਾਂਝਾ ਕਵੀ ਦਰਬਾਰ ਕੈਨੇਡਾ , ਅੰਤਰਰਾਸ਼ਟਰੀ ਪੰਜਾਬੀ ਸਾਂਝ ਆਸਟਰੇਲੀਆ ਤੇ ਤ੍ਰਿੰਝਣ (ਬੀਬੀਆਂ ਦੀ ਸੱਥ), ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ, ਕੈਨੇਡਾ, ਅੰਤਰਰਾਸ਼ਟਰੀ ਸਾਂਝਾ ਵਿਹੜਾ ਪੰਜਾਬ ਦਾ ਸਾਹਿਤਕ ਮੰਚ, ਜਰਮਨੀ, ਪੰਜਾਬੀ ਲਹਿਰਾਂ ਇੰਟਰਟੇਨਮਿੰਟ ਕੈਨੇਡਾ, ਅਦਾਰਾ ਸ਼ਬਦ ਕਾਫਲਾ, ਗੁਰਮੁਖੀ ਦੇ ਵਾਰਿਸ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਪੰਜਾਬ ਭਵਨ ਸਰੀ, ਕੈਨੇਡਾ, ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ, ਪੰਜਾਬੀ ਗੀਤਕਾਰ ਮੰਚ, ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਸਾਹਿਤਕ ਦੀਪ ਵੈਲਫੇਅਰ ਸੁਸਾਇਟੀ, ਛਣਕਾਟਾ ਟੀ ਵੀ, ਵਿਸ਼ਵ ਸਿੱਖ ਸਾਹਿਤ ਅਕੈਡਮੀ, ਮਹਿਫਲ-ਏ-ਅਦੀਬ ਸੰਸਥਾ ਜਗਰਾਓਂ, ਪੀਘਾਂ ਸੋਚ ਦੀਆਂ ਸਾਹਿਤਕ ਮੰਚ, ਲੋਕ ਸਾਹਿਤ ਅਕਾਦਮੀ, ੳ ਅ ੲ ਅਦਬੀ ਕਿਰਨਾਂ ਸਾਹਿਤਕ ਮੰਚ, ਸਾਹਿਤਕ ਗਰੁੱਪ ਸੁਨੇਹਾ, ਮਹਿਕਦੇ ਅਲਫਾਜ਼, ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ, 'ਪੰਜਾਬੀ ਅਦਬ ਕਲਾ ਕੇਂਦਰ' ਮਾਲੇਰਕੋਟਲਾ, ਏਕਤਾ ਮਨੁੱਖੀ ਅਧਿਕਾਰ ਬਿਊਰੋ, ਹਮੀਦੀ ਬਰਨਾਲਾ ਗਰੁੱਪ, ਪੰਜਾਬ, ਕਲਮਾਂ ਦੀ ਪਰਵਾਜ਼ ਅੰਤਰਰਾਸ਼ਟਰੀ ਸਾਹਿਤਕ ਮੰਚ, ਹੁਨਰ-ਏ-ਕਾਇਨਾਤ, ਸਾਹਿਤਕ ਫੁਲਵਾੜੀ ਮੰਚ, ਵਰਲਡ ਲਿਟਰੇਰੀ ਫੋਰਮ ਮਲੇਰਕੋਟਲਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ੳ ਅ ਅੱਖਰਾਂ ਦੇ ਆਸ਼ਿਕ, ਦੀਪਕ ਜੈਤੋਈ ਮੰਚ (ਰਜਿ.), ਕਲਮਾਂ ਦੇ ਵਾਰ, ਪੰਜਾਬੀ ਅਤੇ ਪੰਜਾਬ ਸਾਹਿਤਕ ਸੰਸਥਾ, ਵਿਸ਼ਵ ਪੰਜਾਬੀ ਸਾਹਿਤ ਸਭਾ, ਅਲਫਾਜ਼-ਏ-ਅਦਬ, ਪੁੰਗਰਦੇ ਹਰਫ ਵਿਸ਼ਵ ਕਾਵਿ ਮਹਿਫਲ, ਆਦਿਕ ਸੰਸਥਾਵਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਨਮਾਨਿਤ ਕੀਤਾ ਗਿਆ।
ਡਾ. ਰਮਨਦੀਪ ਸਿੰਘ ਦੀਪ ਨੇ ਸਟੇਜ ਸਕੱਤਰ ਦੀ ਸੇਵਾ ਬਹੁਤ ਹੀ ਬਾਖੂਬੀ ਨਿਭਾਈ। ਸਮਾਗਮ ਦੀ ਸਫਲਤਾ ਲਈ ਸ੍ਰੀਮਤੀ ਜਸਵਿੰਦਰ ਕੌਰ ਜੱਸੀ, ਪ੍ਰੋ. ਗੁਰਵਿੰਦਰ ਕੌਰ ਗੁਰੀ, ਬੀਬੀ ਨਿਰਲੇਪ ਕੌਰ, ਬੀਬੀ ਮਨਜੀਤ ਕੌਰ ਧੀਮਾਨ, ਬੀਬੀ ਬਰਜਿੰਦਰ ਕੌਰ ਬਿਸਰਾਓ,ਬੀਬੀ ਮਨਮਿੰਦਰ ਕੌਰ, ਸ. ਰਜਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਐਡਵੋਕੇਟ ਬਵਨੀਤ ਕੌਰ, ਹਰਪ੍ਰੀਤ ਸਿੰਘ, ਪ੍ਰਭਜੋਤ ਕੌਰ, ਸ. ਹਰਭਜਨ ਸਿੰਘ ਚੁੱਘ, ਸ. ਸੰਜੀਵ ਸਿੰਘ ਨਿਮਾਣਾ, ਹਰਮੀਤ ਸਿੰਘ, ਗੁਰਸਾਹਬ ਸਿੰਘ ਤੇਜੀ, ਲੈਫਟੀਨੈਂਟ ਮਨਪ੍ਰੀਤ ਕੌਰ, ਦੀਪ ਲੁਧਿਆਣਵੀ, ਪਰਵਿੰਦਰ ਕੌਰ ਲੋਟੇ, ਸਤਵੰਤ ਕੌਰ ਸੁੱਖੀ, ਨਰਿੰਦਰ ਕੌਰ ਨਿੰਮੀ, ਮਨਦੀਪ ਕੌਰ ਮੋਗਾ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।