ਪੰਜਾਬ ਸਰਕਾਰ ਦੇ ਲਿਖਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਦਿੱਤਾ -ਮੰਗ ਪੱਤਰ 

ਜਗਰਾਉਂ , 21 ਫਰਵਰੀ 2023 ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)   ਅੱਜ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਸੀਵਰਮੈਨਾ ਦੁਆਰਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਯੁਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਨਗਰ ਕੌਂਸਲ ਜਗਰਾਉਂ ਵੱਲੋਂ ਸਫਾਈ ਸੇਵਕਾਂ /ਸੀਵਰਮੈਨਾ /ਪੰਪ ਆਪਰੇਟਰ / ਇਲੈਟ੍ਰੀਸ਼ੀਅਨ / ਮਾਲੀ / ਫਾਇਰਮੈਨਾਂ /ਡਰਾਇਵਰਾਂ ਨੂੰ ਆਊਟ ਸੋਰਸਿੰਗ ਵਿਚੋਂ ਕੱਢ ਕੇ ਸਿੱਧੀ ਭਰਤੀ ਕੰਟਰੈਕਟ ਬੇਸ ਤੇ ਕਰਨ ਤੋਂ ਪਿਛਲੇ ਲੰਮੇ ਸਮੇ ਤੋਂ ਆਨਾ ਕਾਨੀ ਕਰਨ ਤੇ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਸਫਾਈ ਸੇਵਕ ਮਰਦ ਅਤੇ ਔਰਤਾਂ ਅਤੇ ਸੀਵਰਮੈਨਾ ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਪ੍ਰਧਾਨ ਸ਼੍ਰੀ ਜਤਿੰਦਰਪਾਲ ਰਾਣਾ ਜੀ, ਕਾਰਜ ਸਾਧਕ ਅਫਸਰ ਸ਼੍ਰੀ ਮਨੋਹਰ ਸਿੰਘ ਬਾਘਾ ਨਗਰ ਕੌਂਸਲ ਜਗਰਾਉਂ ਜੀ ਨੂੰ ਮੰਗ ਪੱਤਰ ਦੇ ਕੇ ਅਗਲੇ 8 ਦਿਨਾ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਯੋਗ ਕਰਮਚਾਰੀਆਂ ਨੂੰ ਕੰਟਰੈਕਟ ਬੇਸ ਤੇ ਅਗਲੇ 8 ਦਿਨਾਂ ਵਿੱਚ ਨਹੀਂ ਕੀਤਾ ਜਾਂਦਾ ਤਾਂ ਸਮੂਹ ਸਫਾਈ ਸੇਵਕ / ਸੀਵਰਮੈਨ ਸਫਾਈ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਜਿਸਦੀ ਸਿੱਧੇ ਤੌਰ ਤੇ ਜਿੰਮੇਵਾਰੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਦੀ ਹੋਵੇਗੀ ਇਸ ਮੌਕੇ ਸਮੂਹ ਸਫਾਈ ਸੇਵਕ / ਸੀਵਰਮੈਨ ਹਾਜਰ ਸਨ