ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ ਵੱਲੋ ਲਗਾਇਆ ਗਿਆ 13ਵਾਂ ਫਰੀ ਮੈਡੀਕਲ ਚੈਕਅੱਪ ਕੈਂਪ

ਲੋੜਵੰਦਾਂ ਮਰੀਜ਼ਾਂ ਦੀ ਮਦੱਦ ਕਰਨਾ ਸੱਚੀ ਮਨੁੱਖਤਾ ਦੀ ਸੇਵਾ-ਇੰਦਰਜੀਤ ਸਿੰਘ ਮੱਕੜ
ਲੁਧਿਆਣਾ,19 ਫਰਵਰੀ (ਕਰਨੈਲ ਸਿੰਘ ਐੱਮ.ਏ.)- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸਾਂਝੇ ਰੂਪ ਵਿੱਚ  ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ।ਅੱਜ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ(ਰਜ਼ਿ) ਲੁਧਿਆਣਾ ਵੱਲੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ 13ਵੇਂ ਫਰੀ ਮੈਡੀਕਲ ਚੈਕਅੱਪ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਪੁੱਜੇ ਸ.ਇੰਦਰਜੀਤ ਸਿੰਘ ਮੱਕੜ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਵੱਖ- ਵੱਖ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦਾ ਫਰੀ ਚੈਕਅੱਪ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਉਪਲੱਬਧ ਕਰਵਾਉਣ ਵਾਲੀ ਸੰਸਥਾ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਹੈ। ਉਨ੍ਹਾਂ ਨੇ ਟਰੱਸਟ ਦੇ ਚੇਅਰਮੈਨ ਸ.ਐਮ.ਐਸ ਅਨੇਜਾ, ਆਈ.ਐਸ ਅਨੇਜਾ, ਏ.ਐਸ ਅਨੇਜਾ ਤੇ ਹਰਜਿੰਦਰ ਕੌਰ ਅਤੇ ਸਮੂਹ ਅਹੁਦੇਦਾਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਮੈਡੀਕਲ ਚੈਕਅੱਪ ਕੈਂਪ ਵਿੱਚ ਪੁੱਜੇ ਉੱਘੇ ਡਾਕਟਰ ਸਾਹਿਬਾਨ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਦੌਰਾਨ ਲਗਾਏ ਗਏ ਫਰੀ ਮੈਡੀਕਲ ਚੈਕਅੱਪ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਂਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਅਨੇਜਾ ਤੇ ਬਲਜੀਤ ਸਿੰਘ ਬਾਵਾ ਨੇ ਦੱਸਿਆ ਕਿ ਕੈਂਪ ਅੰਦਰ ਯੂਰੋਲੋਜੀ ਦੇ ਮਾਹਿਰ ਡਾਕਟਰ ਅਨੰਦ ਸਹਿਗਲ,ਆਰਥੋ ਦੇ ਡਾ.ਸਹਿਨਸ਼ੀਲ ਸਿੰਘ(ਜਗਰੂਪ ਹਸਪਤਾਲ) ,ਡਾ.ਏਕਜੋਤ ਸਿੰਘ ਅਰੋੜਾ, ਮੈਡੀਸਨ ਦੇ ਮਾਹਿਰ ਡਾ. ਦਿਨੇਸ਼ ਜੈਨ (ਡੀ.ਐਮ.ਸੀ ਹਸਪਤਾਲ)ਡਾ ਸਰਬਜੀਤ ਸਿੰਘ ਐਮ.ਡੀ, ਡਾ.ਸਵੀਟ ਕੌਰ ਐਮ.ਡੀ ਨਾਈਟਿੰਗੇਲ ਕਾਲਜ ਆਫ਼ ਨਰਸਿੰਗ, ਚਮੜੀ ਦੇ ਮਾਹਿਰ ਡਾ.ਆਰ.ਐਸ ਨੰਦਾ ਐਮ.ਡੀ, ਡਾ.ਐਮ.ਐਸ ਨੰਦਾ ਐਮ.ਡੀ, ਡਾ.ਸੰਦੀਪ ਕੌਰ ਐਮ.ਡੀ(ਜਗਰੂਪ ਹਸਪਤਾਲ)ਅੱਖਾਂ ਦੇ ਮਾਹਿਰ ਡਾਂ ਸਵੀਨ ਗੁਪਤਾ, ਸਰਜ਼ਰੀ ਦੇ ਮਾਹਿਰ ਡਾ.ਡੀ.ਪੀ ਸਿੰਘ ਅਰੋੜਾ,ਗਾਇਨੀ ਦੀ ਡਾ.ਦਿਵਜੋਤ ਕੌਰ ਅਰੋੜਾ  ਐਮ.ਐਸ,ਐਕਯੂਪ੍ਰੈਸ਼ਰ ਦੇ ਡਾਂ ਰਮੇਸ਼ ਕੁਮਾਰ ਐਮ.ਡੀ,  ਦੰਦਾਂ ਦੇ ਮਾਹਿਰ ਡਾ.ਹਰਮੀਤ ਕੌਰ ਬੀ.ਡੀ.ਐਸ, ਡਾ.ਗੁਰਵੀਨ ਕੌਰ(ਬੀ.ਡੀ.ਐਸ),ਡਾਇਟਕਲੇਨ ਦੀ ਡਾ.ਹਰਦੀਪ ਕੌਰ, ਹੋਮਿਓਪੈਥਿਕ ਦੇ ਡਾ.ਅਰਵਿੰਦਰ ਕੌਰ ਦੀ ਅਗਵਾਈ ਹੇਠ ਪੁੱਜੇ ਡਾਕਟਰਾਂ ਦੀਆਂ ਟੀਮਾਂ ਨੇ ਕੈਂਪ ਅੰਦਰ ਵੱਡੀ ਗਿਣਤੀ ਵਿੱਚ ਪੁੱਜੇ ਵੱਖ ਵੱਖ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਵੀ ਦਿੱਤੀਆਂ। ਇਸ ਸਮੇਂ ਉਨ੍ਹਾਂ ਦੇ ਨਾਲ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਹਰਪਾਲ ਸਿੰਘ ਖਾਲਸਾ, ਦਲੀਪ ਸਿੰਘ ਖੁਰਾਣਾ,.ਜਗਦੇਵ ਸਿੰਘ ਕਲਸੀ,ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਅੱਤਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਅਵਤਾਰ ਸਿੰਘ ਬੀ.ਕੇ, ਸੁਰਿੰਦਰਪਾਲ ਸਿੰਘ ਭੁਟੀਆਣੀ, ਗੁਰਦੀਪ ਸਿੰਘ ਡੀਮਾਰਟੇ,ਭੁਪਿੰਦਰ ਸਿੰਘ ਮਨੀ ਜਿਊਲਰਜ਼, ਪ੍ਰਿਤਪਾਲ ਸਿੰਘ ਬਰੇਲੀ,ਬਲਬੀਰ ਸਿੰਘ ਭਾਟੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।