ਇਨਕਮ ਟੈਕਸ ਵਿਭਾਗ ਵੱਲੋਂ ਬੀਬੀਸੀ ਦੇ ਦਫ਼ਤਰ ਦਿੱਲੀ ਅਤੇ ਮੁੰਬਈ ਵਿਚ ਚੈਕਿੰਗ

ਲੰਡਨ, 14 ਫਰਵਰੀ (ਅਮਨਜੀਤ ਸਿੰਘ ਖਹਿਰਾ) 

ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੇ ਹਿੱਸੇ ਵਜੋਂ ਬੀ ਬੀ ਸੀ ਦਫ਼ਤਰ ਦੀ ਤਲਾਸ਼ੀ ਲਈ ।

 ਇਸ ਸਾਰੀ ਘਟਨਾ ਨੂੰ ਪਿਛਲੇ ਦਿਨੀਂ ਯੂ ਕੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਨ ਵਾਲੀ ਫ਼ਿਲਮ ਦੇ ਪਰਸਾਰਨ ਕਰਨ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ

ਇਹ ਦਸਤਾਵੇਜ਼ੀ ਫਿਲਮ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਿਮ ਵਿਰੋਧੀ ਹਿੰਸਾ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਤੇ ਕੇਂਦਰਿਤ ਹੈ

ਬੀਬੀਸੀ ਨੇ ਇੱਕ ਖਬਰ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਹੈ ਕੀ ਉਹ ਦਿੱਲੀ ਅਤੇ ਮੁੰਬਈ ਵਿਖੇ ਬੀਬੀਸੀ ਦੇ ਦਫ਼ਤਰ ਵਿਚ ਚੈੱਕ ਕਰਨ ਲਈ ਆਏ ਇਨਕਮ ਟੈਕਸ ਦੇ ਅਧਿਕਾਰੀਆਂ ਨਾਲ ਪੂਰੀ ਤਰਾ ਕੋਆਪਰੇਟ ਕਰ ਰਹੇ ਹਨ ।

ਉਹਨਾਂ ਦਾ ਖ਼ਬਰ ਵਿੱਚ ਅੱਗੇ ਕਹਿਣਾ ਹੈ ਕਿ  ਉਮੀਦ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਸਾਰੀ ਗੱਲਬਾਤ ਦਾ ਹੱਲ ਹੋ ਜਾਵੇਗਾ ।

ਇਸ ਸਾਰੀ ਘਟਨਾ ਕਰਮ ਉਪਰ ਭਾਰਤੀ ਜਨਤਾ ਪਾਰਟੀ ਦੀ ਵਿਰੋਧੀ ਧਿਰ ਤਰ੍ਹਾਂ ਤਰ੍ਹਾਂ ਦੇ ਸਵਾਲ ਕਸ ਰਹੀ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੇਣੁਗੋਪਾਲ ਦਾ ਕਹਿਣਾ ਹੈ ਮੋਦੀ ਸਰਕਾਰ ਅਲੋਚਨਾ ਤੋਂ ਡਰਦੀਆਂ ਹੈ ਜੋਂ ਗ਼ਲਤ ਹੈ।ਇਸ ਲਈ ਜੋ ਘਟਨਾਕਰਮ ਵਾਪਰਿਆ ਹੈ ਇਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਉਨ੍ਹਾਂ ਆਪਣੇ ਟਵੀਟ ਵਿਚ ਅੱਗੇ ਕਿਹਾ ਕੀ ਇਸ ਤਰ੍ਹਾਂ ਦਾ ਸਰਕਾਰ ਦਾ ਤਾਨਾਸ਼ਾਹ ਰਵਈਆ ਹੋਰ ਨਹੀਂ ਚੱਲ ਸਕਦਾ।

ਦੂਜੇ ਪਾਸੇ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਬੀਬੀਸੀ ਨੂੰ ਦੁਨੀਆਂ ਦੀ ਸਭ ਤੋਂ ਕਰਾਪਟ ਸੰਸਥਾ ਦੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੌ ਹਰ ਸੰਗਠਨ ਨੂੰ ਮੌਕਾ ਦਿੰਦਾ ਹੈ ਪਰ ਇਹ ਓਨਾ ਚਿਰ ਹੀ ਹੋ ਸਕਦਾ ਹੈ ਜਦ ਤਕ ਤੁਸੀਂ ਜ਼ਹਿਰ ਨਹੀਂ ਉਗਲ ਦੇ । ਉਨ੍ਹਾਂ ਕਿਹਾ ਕੇ ਬੀਬੀਸੀ ਦੇ ਦਫ਼ਤਰਾਂ ਦੀ ਤਲਾਸ਼ੀ ਕਾਨੂੰਨੀ ਸੀ ਇਸ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ।