ਸ਼ਹਿਰ ਵਿੱਚ ਚੋਰਾਂ ਨੇ ਸ਼ਹਿਰ ਦੇ ਇੱਕ ਪ੍ਘਰ ਦੇ ਤਾਲੇ ਤੋੜ ਕੇ ਉੱਥੋਂ ਲਗਪਗ 25 ਲੱਖ ਰੁਪਏ ਦੀ ਨਗਦੀ ਅਤੇ 8 ਤੋਂ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ

ਰਾਏਕੋਟ, 13 ਫਰਵਰੀ ( ਗੁਰਭਿੰਦਰ ਗੁਰੀ) ਬੀਤੀ ਰਾਤ ਸ਼ਹਿਰ ਵਿੱਚ ਚੋਰਾਂ ਨੇ ਸ਼ਹਿਰ ਦੇ ਇੱਕ ਪ੍ਘਰ ਦੇ ਤਾਲੇ ਤੋੜ ਕੇ ਉੱਥੋਂ ਲਗਪਗ 25 ਲੱਖ ਰੁਪਏ ਦੀ ਨਗਦੀ ਅਤੇ 8 ਤੋਂ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਿਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਉਇਆ ਜਾ ਰਿਹਾ ਹੈ। ਚੋਰੀ ਦੀ ਘਟਨਾਂ ਬਾਰੇ ਜਾਣਕਾਰੂੀ ਦਿੰਦੇ ਹੋਏ ਡਾ. ਚਮਕੌਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਰਿਵਾਰ ਨਾਲ ਘਰ ਨੂੰ ਤਾਲੇ ਲਗਾ ਕੇ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ, ਜਦ ਰਾਤ 11 ਵਜ਼ੇ ਦੇ ਕਰੀਬ ਉਹ ਘਰ ਵਾਪਸ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆਾ ਸੀ, ਜਦ ਉਨ੍ਹਾਂ ਘਰ ਦੇ ਅੰਦਰ ਦਾਖ਼ਲ ਹੋ ਕੇ ਦੇਖਿਆ ਤਾਂ ਘਰ ਦੇ ਅੰਦਰਲੇ ਦਰਵਾਜਿਆਂ ਦੇ ਤਾਲੇ ਵੀ ਕਿਸੇ ਰਾਡ ਵਗੈਰਹਾ ਨਾਲ ਤੋੜੇ ਹਏ ਸਨ। ਜਦ ਉਹ ਆਪਣੇ ਬੈਡਰੂਮ ਵਿੱਚ ਗਏ ਤਾਂ ਦੇਖਿਆ ਕਿ ਉੱਥੇ ਬਣੀ ਅਲਮਾਰੀ ਖੁੱਲੀ ਹੋਈ ਸੀ ਅਤੇ ਉੱਥੇ ਰੱਖਿਆ ਪੈਸਿਆਂ ਵਾਲਾ ਬੈਗ ਅਤੇ ਸੋਨੇ ਦੇ ਗਹਿਣੇ ਵੀ ਗਾਇਬ ਸਨ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਕੁੱਲ 24.92 ਲੱਖ ਰੁਪਏ ਸਨ, ਜੋ ਕਿ ਮੇਰੇ ਰਿਸ਼ਤੇਦਾਰ ਵਲੋਂ ਮੇਰੇ ਕੋਲ ਅਮਾਨਤ ਵਜ਼ੋਂ ਰੱਖੇ ਹੋਏ ਸਨ। ਇਸ ਤੋਂ ਇਲਾਵਾ ਮੇਰੀ ਪਤਨੀ ਦਾ ਪਰਸ ਅਤੇ ਮੇਰਾ ਪਿਸਤੌਲ ਵੀ ਅਲਮਾਰੀ ਵਿੱਚ ਹੀ ਪਏ ਸਨ, ਜਿਸ ਨੂੰ ਚੋਰਾਂ ਵਲੋਂ ਛੇੜਿਆ ਤੱਕ ਨਹੀ ਗਿਆ।  ਉਨ੍ਹਾਂ ਦੱਸਿਆ ਕਿ ਜਾਂਦੇ ਸਮੇਂ ਚੋਰ ਦਫਤਰ ਵਿੱਚ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀ.ਵੀ.ਆਰ ਵੀ ਆਪਣੇ ਨਾਲ ਲੈ ਗਏ। ਚੋਰੀ ਦੀ ਇਸ ਘਟਨਾਂ ਦੀ ਸੂਚਨਾਂ ਤੁਰੰਤ ਰਾਏਕੋਟ ਸਿਟੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਦੋ ਪੁਲਿਸ ਮੁਲਾਜ਼ਮ ਘਰ ਪੁੱਜੇ ਅਤੇ ਜਾਇਜ਼ਾ ਲੈਣ ਉਪਰੰਤ ਵਾਪਸ ਚਲੇ ਗਏ। ਪ੍ਰੰਤੂ ਅੱਜ ਸਵੇਰੇ ਪੁਲਿਸ ਵਲੋਂ ਚੋਰੀ ਦੀ ਇਸ ਘਟਨਾਂ ਨੂੰ ਲੈ ਕੇ ਗੰਭੀਰਤਾ ਦਿਖਾਈ ਗਈ ਅਤੇ ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਵਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਕਾਰਵਾਈ ਸ਼ੁਰੂ ਕੀਤੀ ਗਈ। ਇਸ ਸਬੰਧੀ ਡੀ.ਐਸ.ਪੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਪੁਲਿਸ ਵਲੋਂ ਘਟਨਾਂ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ