ਜਗਰਾਉਂ(ਮਨਜਿੰਦਰ ਗਿੱਲ)ਇੱਥੋਂ ਨਜ਼ਦੀਕ ਪਿੰਡ ਸਦਰਪੁਰਾ ਦੇ ਨਵੇਂ ਚਿਹਰੇ ਦੀਪ ਸਦਰਪੁਰੀ ਅਤੇ ਪਾਇਲ ਕੌਰ ਦਾ ਨਵਾਂ ਗੀਤ "ਕਾਲੀ ਮਹਿੰਦੀ "ਦਰਸ਼ਕਾਂ ਦੀ ਕਚਹਿਰੀ ਵਿੱਚ ਹਜੇ ਕੱਲ੍ਹ ਹੀ ਰੀਲੀਜ਼ ਕੀਤਾ ਸੀ ਅਤੇ ਰੀਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ ਇਸ ਗੀਤ ਦਾ ਮਿਊਜ਼ਕ ਅਤੇ ਇਸ ਗੀਤ ਨੂੰ ਲਿਖਿਆ ਵੀ ਦੀਪ ਸਦਰਪੁਰੀ ਨੇ ਹੀ ਹੈ। ਇਸ ਗੀਤ ਨੂੰ ਰੀਲੀਜ਼ ਮਾਹਲਾ ਪ੍ਰੋਡਕਸ਼ਨ ਕੰਪਨੀ ਨੇ ਕੀਤਾ। ਦੀਪ ਸਦਰਪੁਰੀ ਦੇ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੀ ਕਚਹਿਰੀ ਵਿੱਚ ਆ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜਦੋਂ ਸਾਡੇ ਪੱਤਰਕਾਰ ਨੇ ਦੀਪ ਸਦਰਪੁਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਹਮੇਸ਼ਾ ਮੇਰੇ ਗੀਤਾਂ ਨੂੰ ਪਿਆਰ ਕਰਦੇ ਨੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗਾ ਕਿ ਦਰਸ਼ਕਾਂ ਦੀ ਕਚਹਿਰੀ ਵਿੱਚ ਕੁੱਝ ਵਧੀਆ ਅਤੇ ਸਭ ਤੋਂ ਵੱਖਰਾ ਲੈ ਕੇ ਆਵਾਂ।